ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕੀਤੀ ਸਾਂਝੀ ਪਹਿਲ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ‘ਵਿਸ਼ਵ
ਵਾਤਾਵਰਣ ਦਿਵਸ’ ਮਨਾਇਆ ਗਿਆ। ਇਸ ਮੌਕੇ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੇ
ਵਿਦਿਆਰਥੀਆਂ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਉਪਰ ਇਕ ਨੁਕੜ ਨਾਟਕ ਖੇਡਿਆ
ਗਿਆ। ਇਸ ਨਾਟਕ ਦੇ ਜ਼ਰੀਏ ਵਿਦਿਆਰਥੀਆਂ ਨੇ ਵਾਤਾਵਰਣ ਦੀ ਸਾਂਭ-ਸੰਭਾਲ ਨਾ ਕਰਨ
’ਤੇ ਭੱਵਿਖ ਦੀ ਕਲਪਨਾ ਅਤੇ ਵਰਤਮਾਨ ਸਮੇਂ ’ਚ ਮਨੁੱਖ ਵੱਲੋਂ ਅਪਣਾਈਆਂ ਜਾਂਦੀਆਂ
ਗਲਤ ਆਦਤਾਂ ਨੂੰ ਬਾਖੂਬੀ ਦਰਸਾਇਆ। ਵਿਦਿਆਰਥੀਆਂ ਦੀ ਇਸ ਕੋਸ਼ਿਸ਼ ਅਤੇ
ਜ਼ਿੰਮੇਦਾਰਾਨਾ ਭਾਗੀਦਾਰੀ ਲਈ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ
ਵਿਦਿਆਰਥੀਆਂ ਨੂੰ ਵਧਾਈ ਦਾ ਪਾਤਰ ਦੱਸਿਆ। ਉਨ੍ਹਾਂ ਵਾਤਾਵਰਨ ਦੀ ਸਾਂਭ ਸੰਭਾਲ ਦੀ
ਮਨੁੱਖ ਦੇ ਜੀਵਨ ਵਿਚ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਸਤੁਤ ਕੀਤੇ। ਉਨ੍ਹਾਂ ਕਿਹਾ ਕਿ
ਅਜੋਕੇ ਸਮੇਂ ਵਿਚ ਵਿਸ਼ਵੀ ਪੱਧਰ ’ਤੇ ਵਾਪਰ ਰਹੀਆਂ ਵੱਡੀਆ ਤਬਦੀਲੀਆਂ ਕਾਰਨ ਵਾਤਾਵਰਨ
’ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਸਾਨੂੰ ਵਾਤਾਵਰਨ ਦੀ ਸਾਂਭ-
ਸੰਭਾਲ ਵਾਸਤੇ ਵਧੇਰੇ ਯਤਨਸ਼ੀਲ ਹੋਣ ਦੀ ਜ਼ਰੂਰਤ ਹੈ। ਇਸ ਸਮੇਂ ਪੌਦੇ ਵੀ ਲਗਾਏ ਗਏ
ਅਤੇ ਇਹ ਸੋਂਹ ਚੁੱਕੀ ਗਈ ਕਿ ਪਾਣੀ ਦੀ ਦੁਰ ਵਰਤੋਂ ਰੋਕਦੇ ਹੋਏ ਪਾਣੀ ਬਚਾਇਆ
ਜਾਵੇਗਾ ਅਤੇ ਵੇਸਟ ਮਟੀਰੀਅਲ ਨੂੰ ਮੁੜ ਵਰਤੋਂ ਵਿਚ ਲਿਆਇਆ ਜਾਵੇਗਾ। ਇਸ ਮੌਕੇ ਪੌਦੇ
ਵੀ ਵੰਡੇ ਗਏ। ਸਮਾਰੋਹ ਆਯੋਜਕ ਅਤੇ ਆਈ.ਓ.ਸੀ. ਦੇ ਸੀਨੀਅਰ ਅਧਿਕਾਰੀਆਂ ਸ੍ਰੀ ਅਤੁਲ
ਗੁਪਤਾ, DGM (RS) ਸ੍ਰੀ ਰੁਪੇਂਦਰ ਜੈਸਵਾਲ ਅਤੇ ਸ੍ਰੀ ਰਾਜੇਸ਼ ਟਿੱਕੁ ਵਲੋਂ ਨੁਕੜ ਨਾਟਕ
ਪੇਸ਼ ਕਰਨ ਵਾਲੇ ਵਿਦਿਆਰਥੀਆਂ ਵਿਕਰਾਂਤ, ਹਿਮਾਂਸ਼ੂ, ਸ਼ਿਵਾਨੀ, ਸ਼ਬਾਨਾ, ਸਾਹਿਬ, ਕਰਨ
ਕੁਮਾਰ, ਕਰਨ ਧਾਲੀਵਾਲ ਅਤੇ ਦੁਸਾਹਿਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ
ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਦੇ ਪ੍ਰੋ. ਸੰਜੀਵ ਆਨੰਦ ਅਤੇ ਪ੍ਰੋ. ਸੋਨੂੰ
ਗੁਪਤਾ ਵੀ ਹਾਜ਼ਰ ਸਨ।