ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਕਾਮਰਸ ਵਿਭਾਗ ਦੇ ਐਮ.ਕਾਮ, ਮਾਸਟਰ ਇੰਨ ਟੂਰਿਜ਼ਮ ਮੈਨੇਜਮੈਂਟ ਅਤੇ ਡਿਪਲੋਮਾ ਇਨ ਪ੍ਰੋਫੈਸ਼ਨਲ ਅਕਾਂਊਟੈਂਸੀ ਦੇ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਫਰੈਸ਼ਰ ਪਾਰਟੀ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮ ਹੋਏ ਜਿਨ੍ਹਾਂ ਦਾ ਸਵਾਗਤ ਕਾਮਰਸ ਵਿਭਾਗ ਦੇ ਮੁਖੀ ਡਾ. ਰਛਪਾਲ ਸਿੰਘ ਸੰਧੂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਕੀਤਾ ਗਿਆ। ਵਿਦਿਆਰਥੀਆਂ ਵਲੋਂ ਇਸ ਮੌਕੇ ਪੰਜਾਬੀ ਲੋਕ ਗੀਤ, ਭੰਗੜਾ, ਗਿੱਧਾ, ਬੋਲੀਆਂ, ਟੱਪੇ, ਸੋਲੋ ਡਾਂਸ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਦਿਕਸ਼ਾ (ਐਮ.ਕਾਮ) ਨੂੰ ਮਿਸ ਫਰੈਸ਼ਰ ਤੇ ਜੈਸਨਪ੍ਰੀਤ ਸਿੰਘ (ਐਮ.ਕਾਮ) ਨੂੰ ਮਿਸਟਰ ਫਰੈਸ਼ਰ ਅਤੇ ਮਨਦੀਪ ਕੌਰ (ਐਮ.ਟੀ.ਐਮ.) ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਇਸੇ ਤਰ੍ਹਾਂ ਸੁਧਾ (ਐਮ.ਕਾਮ) ਅਤੇ ਆਕਾਂਕਸ਼ਾ (ਐਮ.ਟੀ.ਐਮ) ਨੂੰ ਮਿਸ ਐਲੀਗੈਂਟ, ਹਰਕਿਸ਼ਨ ਸਿੰਘ (ਐਮ.ਕਾਮ) ਨੂੰ ਮਿਸਟਰ ਹੈਂਡਸਮ, ਰਾਹੁਲ ਬਤਰਾ (ਐਮ.ਕਾਮ) ਨੂੰ ਮਿਸਟਰ ਵੈਲ ਡਰੈਸ ਚੁਣਿਆ ਗਿਆ। ਇਸ ਤੋਂ ਇਲਾਵਾ ਪ੍ਰੋਫੈਸ਼ਨਲ ਅਕਾਊਂਟੈਸੀ ਦੇ ਵਿਦਿਆਰਥੀਆਂ ਵਿਚੋਂ ਮਿਸ ਫਰੈਸ਼ਰ ਭੁਪਿੰਦਰ ਕੌਰ ਅਤੇ ਮਿਸਟਰ ਫਰੈਸ਼ਰ ਗੁਰਿੰਦਰ ਸਿੰਘ ਨੂੰ ਚੁਣਿਆ ਗਿਆ। ਜੱਜ ਦੀ ਭੂਮਿਕਾ ਡਾ. ਪਤਵੰਤ ਅਟਵਾਲ, ਪੋ੍ਰ. ਰਮਿੰਦਰ ਕੌਰ ਭਾਟੀਆ, ਪ੍ਰੋ. ਰਵਨੀਤ ਬੈਂਸ, ਡਾ. ਯੁਬੀਕ ਬੇਦੀ, ਪ੍ਰੋ. ਰੁਪਿੰਦਰ ਸਾਂਪਲਾ, ਡਾ. ਅਮਰਬੀਰ ਸਿੰਘ ਭੱਲਾ ਤੇ ਪ੍ਰੋ. ਸਿਮਰਨ ਕੌਰ ਨੇ ਨਿਭਾਈ। ਇਸ ਮੌਕੇ ਪ੍ਰੋ. ਅੰਮਿਤਾ ਸ਼ਾਹੀਦ, ਡਾ. ਨਵਦੀਪ ਕੁਮਾਰ, ਪ੍ਰੋ. ਵਿਵੇਕ ਮਹਾਜਨ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਮਨੀਸ਼ ਗੋਇਲ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਜੋਤੀ ਵੋਹਰਾ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ। ਅੰਤ ਵਿੱਚ ਵਿਭਾਗ ਦੇ ਮੁਖੀ ਡਾ. ਰਛਪਾਲ ਸਿੰਘ ਸੰਧੂ ਵਲੋਂ ਆਏ ਹੋਏ ਸਾਰੇ ਮਹਿਮਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।