ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਅਧਿਆਪਕਾਂ ਦੇ ਵਿਸ਼ੇਗਤ ਅਤੇ ਖੋਜ ਦੇ ਖੇਤਰ ਵਿਚ ਵਿਕਾਸ ਸਬੰਧੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਛੇ ਰੋਜ਼ਾ ਇਸ ਐਫ.ਡੀ.ਪੀ. ਵਿਚ ਰਿਸਰਚ ਮੈਥੇਡੋਲੋਜੀ ਐਂਡ ਡਾਟਾ ਅਨੈਲਸਿਸ ਯੂਸਿੰਗ ਐਸ.ਪੀ.ਐਸ.ਐਸ. ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਨ ਲਈ ਵੱਖ ਵੱਖ ਯੂਨੀਵਰਸਿਟੀਆਂ ਅਤੇ ਉੱਚ ਰੈਂਕ ਪ੍ਰਾਪਤ ਸੰਸਥਾਵਾਂ ਤੋਂ ਵਿਸ਼ੇਸ ਵਿਸ਼ਾਮਾਹਰ ਨੇ ਬਤੌਰ ਰਿਸੋਰਸ ਪਰਸਨ ਸ਼ਿਕਰਤ ਕੀਤੀ। ਸਰਦਾਰ ਜਸਪਾਲ ਸਿੰਘ ਵੜੈਚ ਸਯੁੰਕਤ ਸਕੱਤਰ ਗਵਰਨਿੰਗ ਕੌਂਸਲ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰੋ. ਜਸਰੀਨ ਕੌਰ ਡੀਨ, ਅਕਾਦਮਿਕ ਮਾਮਲੇ ਅਤੇ ਐਫ.ਡੀ.ਪੀ. ਦੇ ਕਨਵੀਨਰ ਡਾ. ਮਨੋਹਰ ਸਿੰਘ ਨੇ ਸਭ ਵਕਤਿਆਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ, ਕਾਲਜ ਵਿਕਾਸ ਕੌਂਸਲ ਡਾ. ਤਰਲੋਕ ਸਿੰਘ ਬੈਨੀਪਾਲ ਨੇ ਐਫ.ਡੀ.ਪੀ. ਲਗਾ ਰਹੇ ਸਮੂਹ ਅਧਿਆਪਕਾਂ ਨੂੰ ਖੋਜ ਅਤੇ ਅਧਿਐਨ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਐਫ.ਡੀ.ਪੀ. ਦੇ ਪ੍ਰਬੰਧਕਾਂ ਨੂੰ ਅਜਿਹੇ ਪ੍ਰੋਗਰਾਮਾਂ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਲਈ ਉਤਸ਼ਾਹਿਤ ਕੀਤਾ। ਵਿਸ਼ਾ ਮਾਹਰ ਡਾ. ਅਸ਼ੀਸ਼ ਅਰੋੜਾ ਮੁਖੀ ਯੂਨੀਵਰਸਿਟੀ ਸਕੂਲ ਬਿਜਨਸ, ਜੀ.ਐਨ.ਡੀ.ਯੂ. ਜਲੰਧਰ ਨੇ ਵੱਖ ਵੱਖ ਖੋਜ ਵਿਧੀਆਂ ਸਬੰਧੀ ਜਾਣਕਾਰੀ ਦਿੱਤੀ। ਇਸੇ ਤਰਾਂ ਦਿੱਲੀ ਯੂਨੀਵਰਸਿਟੀ ਵਲੋਂ ਵਿਸ਼ਾ ਮਾਹਰ ਡਾ. ਪ੍ਰਭਾਤ ਮਿੱਤਲ ਨੇਂ ਯੂਨੀਵੈਰੀਏਟ, ਮਲਟੀ ਵੈਰੀਏਟ ਅਤੇ ਬਾਈ ਵੈਰੀਏਟ ਡਾਟਾ ਸੈਂਟਰ ਤੇ ਸਰਵੇ ਅਨੇਲਸਿਸ ਤਕਨੀਕ, ਸਹਿਸਬੰਧਕੀ ਤਕਨੀਕ ਅਤੇ ਕੇਸ ਅਧਿਐਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸੈਂਟਰਲ ਯੂਨੀਵਰਸਿਟੀ ਤਾਮਿਲਨਾਡੂ ਤੋਂ ਵਿਸ਼ਾ ਮਾਹਰ ਡਾ. ਆਨੰਦ ਠਾਕੁਰ ਨੇਂ ਸਟੈਟਿਕਲ ਟੂਲ ਡਿਸਕਰੀਮੀਨੈਟ ਟੂਲ ਦੇ ਸੰਕਲਪ ਸਬੰਧੀ ਵਿਚਾਰ ਪ੍ਰਸਤੁਤ ਕੀਤੇ। ਉਹਨਾਂ ਵਿਸਥਾਰ ਵਿਚ ਦੱਸਿਆ ਕਿ ਡਿਸਕਰਿਮੀਨੈਟ ਅਨੈਲਸਿਸ ਨਤੀਜਿਆਂ ਦੇ ਪੱਧਰਾਂ ਨੂੰ ਵਰਗੀਕ੍ਰਿਤ ਕਰਨ ਲਈ ਵੱਡੇ ਪੱਧਰ ਤੇ ਵਰਤਿਆ ਜਾਂਦਾ ਹੈ।
ਐਫ.ਡੀ.ਪੀ. ਵਿਚ ਸ਼ਾਮਲ ਸਮੂਹ ਵਿਸ਼ਾ ਮਾਹਰਾਂ ਨੇਂ ਆਪਣੀ ਖੋਜ ਪ੍ਰਤਿਭਾ ਅਤੇ ਯੋਗਤਾ ਨਾਲ ਸਮੂਹ ਐਫ.ਡੀ.ਪੀ. ਲਗਾ ਰਹੇ ਅਧਿਆਪਕਾਂ ਦੇ ਸ਼ੰਕਿਆਂ ਦੀ ਨਵਿਰਤੀ ਕੀਤੀ ਅਤੇ ਖੋਜ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਡਾ. ਮਨੋਹਰ ਸਿੰਘ ਕਨਵੀਨਰ ਐਫ.ਡੀ.ਪੀ. ਨੇ ਸਰਦਾਰਨੀ ਬਲਬੀਰ ਕੌਰ ਪ੍ਰਧਾਨ, ਗਵਰਨਿੰਗ ਕੌਂਸਲ, ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਪ੍ਰੋਗਰਾਮ ਕੋਆਡੀਨੇਟਰ ਡਾ. ਬਲਦੇਵ ਸਿੰਘ ਅਤੇ ਪ੍ਰੋ. ਸੰਦੀਪ ਸਿੰਘ ਅਤੇ ਸਮੂਹ ਆਧਿਆਪਕਾਂ ਦਾ ਧੰਨਵਾਦ ਕੀਤਾ। ਉਹਨਾਂ ਇਸ ਐਫ.ਡੀ.ਪੀ. ਦੌਰਾਨ ਵਿਚਾਰਚਰਚਾ ਵਿਚ ਗਰਮਜੋਸ਼ੀ ਨਾਲ ਭਾਗ ਲੈਣ ਲਈ ਵਿਸ਼ਾ ਮਾਹਰਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿਚ ਸਮੂਰ ਐਫ.ਡੀ.ਪੀ. ਲਗਾਉਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਵੰਡੇ ਗਏ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰੋ. ਦਲਜੀਤ ਕੌਰ ਨੇਂ ਕੀਤਾ। ਇਸ ਮੌਕੋ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨ ਵੀ ਹਾਜ਼ਰ ਸਨ।