ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਐਸ.ਐਸ. ਯੂਨਿਟ ਦੇ ਸੱਤ ਰੋਜ਼ਾ ਕੈਂਪ ਦਾ ਅੱਜ ਸਮਾਪਤੀ ਦਿਵਸ ਮਨਾਇਆਂ ਗਿਆ। ਸਵੇਰੇ ਵਿਦਿਆਰਥੀਆਂ ਨੇ ਇੱਕਠੇ ਹੋ ਕੇ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਕੈਂਪ ਦੇ ਅਖੀਰਲੇ ਦਿਨ ਬੱਚਿਆਂ ਨੇ ਕਾਲਜ ਦੀ ਲਾਇਬਰੇਰੀ ਦੀ ਸਫ਼ਾਈ ਕੀਤੀ। ਬਾਅਦ ਦੁਪਿਹਰ ਸੱਤ ਰੋਜ਼ਾ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਪਹੁੰਚੇ। ਉਹਨਾਂ ਦਾ ਸਵਾਗਤ ਐਨ.ਐਸ.ਐਸ. ਕੋਆਰਡੀਨੇਟਰ ਡਾ. ਤਰਸੇਮ ਸਿੰਘ ਅਤੇ ਉਹਨਾਂ ਦੀ ਟੀਮ ਨੇ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਇਸ ਤੋਂ ਬਾਅਦ ਡਾ. ਤਰਸੇਮ ਸਿੰਘ ਨੇ ਸੱਤ ਰੋਜ਼ਾ ਕੈਂਪ ਦੀ ਸੰਖੇਪ ਰਿਪੋਰਟ ਦਿੱਤੀ। ਵਿਦਿਆਰਥੀਆਂ ਵਲੋਂ ਕਵੀਤਾਵਾਂ, ਲੋਕ ਗੀਤਾਂ, ਭਾਸ਼ਣਾ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸੱਤ ਰੋਜ਼ਾ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਦੀ ਪੀ.ਪੀ.ਟੀ. ਦਿਖਾਈ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਸਮਰਾ ਨੇ ਆਪਣੇ ਭਾਸ਼ਣ ਵਿਚ ਇਸ ਕੈਂਪ ਦੀ ਸਫ਼ਲਤਾ ਦੀ ਵਧਾਈ ਦਿੱਤੀ। ਉਹਨਾਂ ਨੇ ਕੈਂਪ ਦੌਰਾਨ ਬੋਲਿਨਾ ਦੁਆਬਾ ਅਤੇ ਜੌਹਲ ਪਿੰਡਾਂ ਵਿਚ ਕੀਤੇ ਵਿਦਿਆਰਥੀਆਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਐਨ.ਐਸ.ਐਸ. ਕੈਂਪ ਦੇ ਮੁੱਖ ਮੰਤਵ ਸਮਾਜ ਸੇਵਾ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਲ ਜੋੜਦਿਆਂ ਵਿਦਿਆਰਥੀਆਂ ਨੂੰ ਹੱਥੀ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਦੇਸ਼ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕੇ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਕੈਂਪ ਦੌਰਾਨ ਚੁਣੇ ਭੲਸਟ ੍ਹੋੁਸੲ ਅਤੇ ਭੲਸਟ ਛੳਮਪੁਸ, ਰੁਪਿੰਦਰ ਕੌਰ, ਨੀਰਜਾ, ਪ੍ਰੀਤਮ ਅਤੇ ਸਾਹਿਲ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਨਾਲ ਨਵਾਜ਼ਿਆ ਗਿਆ। ਇਹ ਸਾਰੀਆਂ ਕਾਰਵਾਈਆਂ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਪ੍ਰਿਆਂਕ ਸ਼ਾਰਧਾ, ਡਾ. ਅਮਨਦੀਪ ਕੌਰ, ਡਾ. ਨਵਨੀਤ ਅਰੌੜਾ ਅਤੇ ਪ੍ਰੋ. ਸਤਪਾਲ ਦੀ ਅਗਵਾਈ ਅਧੀਨ ਕੀਤੀ ਗਈ। ਇਸ ਮੌਕੇ ਪ੍ਰੋ. ਪ੍ਰਭ ਦਿਆਲ ਡੀਨ ਸਟੂਡੈਂਟ ਵੈਲਫੇਅਰ ਅਤੇ ਡਾ. ਹਰਜੀਤ ਸਿੰਘ ਵੀ ਮੌਜੂਦ ਸਨ।