ਜਲੰਧਰ : ਅਕਾਦਮਿਕ ਸਿੱਖਿਆ, ਕਲਚਰਲ, ਖੋਜ, ਖੇਡਾਂ ਅਤੇ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ
ਵਾਲੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪੰਜਾਬੀ ਸੱਭਿਆਚਾਰਕ ਲੋਹੜੀ ਦਾ
ਤਿਓਹਾਰ ਬੜ੍ਹੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ
ਦੀ ਸੁਯੋਗ ਅਗਵਾਈ ਵਿੱਚ ਇਸ ਸਮਾਗਮ ਵਿੱਚ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ
ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸਮੂਹ ਵਿਭਾਗਾਂ ਦੇ ਮੁੱਖੀ ਸਾਹਿਬਾਨ ਨੇ
ਲੋਹੜੀ ਦੀ ਧੂਣੀ ਬਾਲ ਕੇ ਮੂੰਗਫਲੀ, ਰਿਓੜੀਆਂ ਤੇ ਮਿਠਾਈਆਂ ਵੰਡ ਕੇ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ।
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਲੋਹੜੀ ਦੀਆ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ
ਮੁਬਾਰਕਾ ਦਿੱਤੀਆ। ਉਨ੍ਹਾ ਕਿਹਾ ਕਿ ਇਹ ਤਿਉਹਾਰ ਜੀਵਨ ਅਤੇ ਰਿਸ਼ਤਿਆˆ ਵਿੱਚ ਨਿੱਘ ਖੁਸ਼ੀਆˆ
ਭਰਦਾ ਹੈ। ਅਜੋਕੇ ਬਦਲਦੇ ਸਮਾਜਿਕ, ਸੱਭਿਆਚਾਰਕ ਤੇ ਗਲੋਬਨੀ ਵਰਤਾਰੇ ਵਿੱਚ ਲੋਹੜੀ ਦਾ ਤਿਉਹਾਰ ਜਿੱਥੇ
ਰਿਸ਼ਤਿਆ ਵਿੱਚ ਸਾਝ  ਵਧਾਉਦਾ ਹੈ ਉੱਥੇ ਵਿੱਦਿਅਕ ਸੰਸਥਾਵਾˆ ਵਿੱਚ ਵਿਦਿਆਰਥੀਆ ਵਿਚਕਾਰ ਇਸ
ਨਾਲ ਭਰਾਤਰੀ ਭਾਵ ਵੀ ਵਧਦਾ ਹੈ। ਉਹਨਾਂ ਕਾਮਨਾ ਕੀਤੀ ਕਿ ਇਸ ਲੋਹੜੀ ਦੇ ਤਿਉਹਾਰ ’ਤੇ ਸਟਾਫ਼ੳਮਪ; ਅਤੇ
ਵਿਦਿਆਰਥੀਆਂ ਦੇ ਮਨਾ ਵਿੱਚ ਪਰਮਾਤਮਾ ਇੱਕ ਨਵੀ ਊਰਜਾ ਭਰੇ ਅਤੇ ਇਹ ਵਰ੍ਹਾ ਲਾਇਲਪੁਰ ਖ਼ਾਲਸਾ
ਕਾਲਜ ਲਈ ਤਰੱਕੀਆਂ ਅਤੇ ਖੁਸ਼ੀਆਂ ਭਰਿਆ ਹੋਵੇ। ਸਮਾਗਮ ਦੌਰਾਨ ਕਾਲਜ ਦੇ ਸੰਗੀਤ ਵਿਭਾਗ ਦੇ
ਵਿਦਿਆਰਥੀ ਕਲਾਕਾਰਾ ਨੇ ਲੋਹੜੀ ਦੇ ਗੀਤ ਗਾ ਕੇ ਗਾਇਨ ਪੇਸ਼ਕਾਰੀਆ ਨਾਲ ਰੰਗ ਬੰਨਿਆˆ। ਸਮਾਗਮ
ਦੇ ਅਖੀਰ ਵਿੱਚ ਵਿਦਿਆਰਥੀ ਕਲਾਕਾਰਾ ਨੇ ਗਿੱਧੇ ਤੇ ਭੰਗੜੇ ਦੀਆ  ਪ੍ਰਭਾਵਸ਼ਾਲੀ ਪੇਸ਼ਕਾਰੀਆ ਨਾਲ
ਇਸ ਤਿਉਹਾਰ ਦੇ ਜਸ਼ਨ ਨੂੰ ਸਿਖਰ ਤੇ ਪਹੁੰਚਾਇਆ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਹਰਜਿੰਦਰ
ਸਿੰਘ ਸੇਖੋਂ ਨੇ ਕੀਤਾ।