ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਜਿੱਥੇ ਅਕਾਦਮਿਕ, ਖੇਡਾਂ ਅਤੇ ਖੋਜ ਦੇ ਖੇਤਰ ਵਿੱਚ
ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ ੳੱਥੇ ਕਲਚਰਲ ਖੇਤਰ ਵਿੱਚ ਵੀ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ
ਕਰ ਰਹੇ ਹਨ। ਇਸੇ ਤਹਿਤ ਕਾਲਜ ਦੀ ਭੰਗੜਾ ਟੀਮ ਥਾਈਲੈਂਡ ਵਿਖੇ ਥਾਈਲੈਂਡ ਇੰਟਰਨੈਸ਼ਨਲ ਫੋਕਲੋਰ
ਫੈਸਟੀਵਲ 2020 ਵਿੱਚ ਆਪਣੀ ਪੇਸ਼ਕਾਰੀ ਦੇਣ ਵਾਸਤੇ ਗਈ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ
ਸਮੁੱਚੀ ਟੀਮ ਨੂੰ ਰਵਾਨਾ ਹੋਣ ਸਮੇਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਦੱਸਿਆ ਕਿ ਕਾਲਜ ਦੀ ਇਹ
ਭੰਗੜਾ ਟੀਮ ਗੁਰੂ ਨਾਨਕ ਦੇਵ ਯੂਨੀਵਰਸਟੀ ਵਲੋਂ ਕਰਵਾਏ ਗਏ ਜ਼ੋਨਲ ਅਤੇ ਇੰਟਰ ਜ਼ੋਨਲ ਯੁਵਕ ਮੇਲਿਆਂ
ਵਿਚ ਪਹਿਲੇ ਸਥਾਨ ’ਤੇ ਰਹੀ ਸੀ। ਉਹਨਾਂ ਇਹ ਵੀ ਦੱਸਿਆ ਕਿ ਭੰਗੜਾ ਕਲਾਕਾਰ ਜੈਸਨਪ੍ਰੀਤ ਸਿੰਘ ਅਤੇ
ਗੁਰਪਾਲ ਸਿੰਘ ਯੁਵਕ ਮੇਲਿਆਂ ਦੌਰਾਨ ਬੈਸਟ ਡਾਂਸਰ ਚੁਣੇ ਜਾ ਚੁੱਕੇ ਹਨ। ਡਾ. ਸਮਰਾ ਨੇ ਕਿਹਾ ਕਿ
ਭੰਗੜਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ
ਇਹਨਾਂ ਕਲਾਕਾਰਾਂ ’ਤੇ ਫ਼ੳਮਪ;ਖ਼ਰ ਹੈ ਕਿ ਇਹ ਲਾਇਲਪੁਰ ਖ਼ਾਲਸਾ ਕਾਲਜ ਦੀ ਅੰਤਰ ਰਾਸ਼ਟਰੀ ਪੱਧਰ ’ਤੇ
ਨੁਮਾਇੰਦਗੀ ਕਰ ਰਹੇ ਹਨ। ਇਸ ਮੌਕੇ ਟੀਮ ਇੰਚਾਰਜ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ
ਭੰਗੜਾ ਟੀਮ ਵਿੱਚ ਜੈਸਨਪ੍ਰੀਤ ਸਿੰਘ, ਗੁਰਪਾਲ ਸਿੰਘ, ਇੰਦਰਜੀਤ ਤੱਗਰ, ਮਨਪ੍ਰੀਤ ਸਿੰਘ, ਪਰਮਵੀਰ
ਸਿੰਘ, ਰਕੇਸ਼ ਇੰਦਰ ਸਿੰਘ ਅਤੇ ਰਮਨਪ੍ਰੀਤ ਸਿੰਘ ਸ਼ਾਮਲ ਹਨ।