ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਕੁਦਰਤ ਵਿਚ ਖੂਬਸੁਰਤੀ ਭਰਨ ਵਾਲੇ ਫੁੱਲਾਂ ਦੀ ਪ੍ਰਦਰਸ਼ਨੀ
ਐਰਾਇਸ਼-ਏ-ਗੁਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿੱਦਿਅਕ ਸੰਸਥਾਵਾਂ, ਨਰਸਰੀਆਂ ਅਤੇ ਟੂਲ
ਇੰਡਸਟਰੀਜ਼ ਤੋਂ ਫੁੱਲਾਂ ਦੀਆਂ ਅਠਾਰਾਂ ਕੈਟੇਗਰੀ ਵਿਚ 200 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ।
ਫੁੱਲਾਂ ਦੀਆਂ ਵਿਲੱਖਣ ਕਿਸਮਾਂ ਨਾਲ ਸਜੇ ਇਸ ਫਲਾਵਰ ਸ਼ੋਅ ਵਿੱਚ ਕਈ ਕਿਸਮਾਂ ਦੇ ਫੁੱਲ ਪ੍ਰਦਰਸ਼ਿਤ ਕੀਤੇ
ਗਏ। ਸਮਾਗਮ ਵਿੱਚ ਮੁੱਖ ਮਹਿਮਾਨਾਂ ਵਜੋਂ ਮਨਜਿੰਦਰ ਸਿੰਘ, ਐਡੀਸ਼ਨਲ ਸੈਸ਼ਨ ਜੱਜ ਅਤੇ ਉਹਨਾਂ
ਦੀ ਸੁਪਤਨੀ ਜਸਲੀਨ ਕੌਰ ਸ਼ਾਮਲ ਹੋਏ, ਜਦਕਿ ਕਪਿਲ ਅਗਰਵਾਲ ਸਿਵਲ ਜੱਜ ਅਤੇ ਉਹਨਾਂ ਦੀ ਸੁਪਤਨੀ
ਆਸ਼ੂ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਫਲਾਵਰ ਸ਼ੋਅ ਦਾ ਅਰੰਭ ਮੁੱਖ ਮਹਿਮਾਨ
ਨੇ ਰਿਬਨ ਕੱਟ ਕੇ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਅਤੇ ਫਲਾਵਰ ਸ਼ੋਅ ਦੇ ਕੋਆਰਡੀਨੇਟਰ ਡਾ. ਸਿਮਰਨਜੀਤ
ਸਿੰਘ ਬੈਂਸ ਨੇ ਉਹਨਾਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ
ਮੌਕੇ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਪਹਿਲੀ ਵਾਰ ਕਰਵਾਏ ਜਾ ਰਹੇ ਫਲਾਵਰ ਸ਼ੋਅ ਵਿੱਚ ਭਾਗ ਲੈਣ ਲਈ
ਵਿੱਦਿਅਕ ਸੰਸਥਾਵਾਂ ਅਤੇ ਟੂਲਜ਼ ਇੰਡਸਟਰੀਜ਼ ਤੇ ਨਰਸਰੀਆਂ ਨੇ ਕਾਫੀ ਦਿਲਚਸਪੀ ਤੇ ਉਤਸ਼ਾਹ ਵਿਖਾਇਆ
ਹੈ। ਉਹਨਾਂ ਕਿਹਾ ਕਿ ਫੁੱਲਾਂ ਦਾ ਸਾਡੇ ਆਲੇ-ਦੁਆਲੇ ਦੇ ਸੁੰਦਰੀਕਰਨ, ਇਸਦੀ ਸਾਂਭ ਸੰਭਾਲ ਅਤੇ
ਆਲੇ ਦੁਆਲੇ ਨੂੰ ਸਾਫ਼ ਸੁੱਥਰਾ ਤੇ ਸਵੱਸਥ ਬਣਾਉਣ ਵਿੱਚ ਵੱਡਾ ਯੋਗਦਾਨ ਹੈ। ਬਿਜਨਸ ਦੇ ਨਜ਼ਰੀਏ
ਤੋਂ ਇਸ ਖੇਤਰ ਵਿੱਚ ਬਹੁਤ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਉਹਨਾਂ ਕਿਹਾ ਕਿ ਕਾਲਜ ਦਾ
ਬਿਊਟੀਫਿਕੇਸ਼ਨ ਸੈੱਲ ਕਾਲਜ ਦੇ ਸੁੰਦਰੀਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਦੱਸਿਆ ਕਿ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਪਿਛਲੇ ਦੋ ਸਾਲਾਂ ਤੋਂ ਕਰਵਾਏ ਜਾ ਰਹੇ ਫਲਾਵਰ ਸ਼ੋਅਜ਼ ਵਿੱਚ
ਸਾਡੇ ਕਾਲਜ ਨੇ ਓਵਰਆਲ ਟ੍ਰਾਫੀ ਜਿੱਤ ਕੇ ਇਸ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਹਨ। ਫਲਾਵਰ ਸ਼ੋਅ ਵਿੱਚ ਡਾ.
ਜਸਵਿੰਦਰ ਸਿੰਘ ਬਿਲਗਾ ਅਤੇ ਡਾ. ਸਤਵਿੰਦਰ ਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ
ਬਤੌਰ ਜੱਜ ਭੂਮਿਕਾ ਨਿਭਾਈ। ਫਲਾਵਰ ਸ਼ੋਅ ਦੇ ਆਖਿਰ ਵਿਚ ਜੇਤੂ ਵਿਦਿਆਰਥੀਆਂ ਅਤੇ ਹੋਰ ਭਾਗੀਦਾਰਾਂ
ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਫਲਾਵਰ ਸ਼ੋਅ ਨੂੰ ਸਫਲ ਬਣਾਉਣ ਵਾਲੇ ਸਹਿਯੋਗੀ ਅਧਿਆਪਕਾਂ,
ਮਾਲੀਆਂ ਅਤੇ ਹੋਰ ਭਾਗੀਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਫਲਾਵਰ ਸ਼ੋਅ ਦੇ
ਕੋਆਰਡੀਨੇਟਰ ਡਾ. ਐਸ.ਐਸ. ਬੈਂਸ ਵਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਿੰਸੀਪਲ ਸਾਹਿਬ,
ਅਧਿਆਪਕਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਡਾ.
ਗੀਤਾਂਜ਼ਲੀ ਮੋਦਗਿੱਲ ਵਲੋਂ ਕੀਤਾ ਗਿਆ।