ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਬਾਇਓਟੈਕਨਾਲੋਜੀ ਵਿਭਾਗ ਵਲੋਂ “ਫੋਲਡਸਕੋਪ ਐਂਡ ਇਟਸ ਅਪਲੀਕੇਸ਼ਨ” ਦਾ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਕਾਨਫਰੰਸ ਸਾਰੇ ਭਾਰਤ ਤੋਂ 11 ਵੱਖ-ਵੱਖ ਸੰਸਥਾਵਾਂ ਨੇ ਸਾਂਝੇ ਤੌਰ ’ਤੇ ਆਯੋਜਿਤ ਕੀਤੀ। ਇਸ ਕਾਨਫਰੰਸ ਵਿਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ; ਐਫ.ਸੀ. ਕਾਲਜ, ਪੁਨੇ; ਐਸ ਜੀ ਕੇ ਸਰਕਾਰੀ ਡਿਗਰੀ ਕਾਲਜ,  ਅਸਾਮ ਯੂਨੀਵਰਸਿਟੀ; ਏ.ਜੀ. ਆਰਟਸ ਐਂਡ ਸਾਇੰਸ ਕਾਲਜ, ਪੁਨੇ; ਕਾਟਨ ਯੂਨੀਵਰਸਿਟੀ, ਗੁਹਾਟੀ ਅਸਾਮ; ਏ ਡੀ ਪੀ ਕਾਲਜ ਨਾਗਾਓਂ ਅਸਾਮ; ਕੇ ਐਮ ਅਧਿਐਨ ਅਤੇ ਖੋਜ ਇੰਸਟੀਚਿਊਟ, ਪਾਂਡਿਚੇਰੀ; ਐਗਰੀਕਲਚਰਲ ਕਾਲਜ ਅਤੇ ਖੋਜ ਇੰਸਟੀਚਿਊਟ ਵੈਲ, ਵੈਲਨਾਡੂ; ਯੂਨੀਵਰਸਿਟੀ ਕਾਲਜ, ਮੰਗਲੌਰ; ਨਿਜ਼ਾਮ ਕਾਲਜ਼, ਹੈਦਰਾਬਾਦ ਹਨ। ਇਸ ਸਮਾਰੋਹ ਵਿਚ ਵਿਦਿਆਰਥੀਆਂ, ਖੋਜ ਵਿਦਵਾਨਾਂ, ਵਿਗਿਆਨੀਆਂ, ਪ੍ਰੋਫੈਸਰਾਂ ਸਮੇਤ ਲਗਭਗ 137 ਪ੍ਰਤੀਭਾਗੀਆਂ ਬੇ ਹਿੱਸਾ ਲਿਆ। ਉਦਘਾਟਨੀ ਸਮਾਰੌਹ ਦੌਰਾਨ ਇਸ ਕਾਨਫਰੰਸ ਦੇ ਮੁੱਖ ਮਹਿਮਾਨ ਡਾ. ਮਨੂ ਪ੍ਰਕਾਸ਼, ਐਸੋਸੀਏਟ ਪੋ੍ਰਫੈਸਰ, ਸਟੈਨਫੋਰਡ ਯੂਨੀਵਰਸਿਟੀ, ਫੋਲਡਸਕੋਪ ਦੇ ਇਨਵੈਂਟਰ ਅਤੇ ਵਿਸ਼ੇਸ਼ ਮਹਿਮਾਨ ਡਾ. ਐਲ.ਐਸ. ਸ਼ਸ਼ੀਧਰਾ, ਆਈ ਟੀ ਐਸ ਈ ਆਰ, ਪੁਨੇ, ਡੀਨ ਰਿਸਰਚ, ਅਸ਼ੋਕਾ ਯੂਨੀਵਰਸਿਟੀ, ਸੋਨੀਪਤ ਵੀ ਸ਼ਾਮਲ ਹੋਏ। ਉਦਘਾਟਨੀ ਸਮਾਰੋਹ ਦੌਰਾਨ ਇਸ ਸਮਾਰੋਹ ਦੇ ਸਰਪ੍ਰਸਤ ) ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਮੂਹ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਸਿੱਖਿਆ ਦੇ ਖੇਤਰ ਵਿਚ ਫੋਲਡਸਕੋਪ ਦੇ ਮਹੱਤਵ ਬਾਰੇ ਚਾਨਣਾ ਪਾਇਆ। ਕਾਨਫਰੰਸ ਵਿਚ ਆਏ ਸਮੁੱਚੇ  ਕੋਆਰਡੀਨੇਟਰ ਡਾ. ਅਰੁਣ ਦੇਵ ਸ਼ਰਮਾ ਨੇ ਕਾਨਫਰੰਸ ਵਿਚ ਆਏ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਡਾ. ਅਰੁਣ ਦੇਵ ਸ਼ਰਮਾਂ ਨੇ ਦੱਸਿਆ ਕਿ ਕੋਵਿਡ-19 ਮਹਾਂਮਰੀ ਨੇ ਵੱਖ-ਵੱਖ ਸੈਕਟਰਾਂ ਨੂੰ ਬੇਮਿਸਾਲ ਗਲੋਬਲ ਸਦਮਾ ਦਿੱਤਾ ਹੈ, ਹਾਲਾਂਕਿ ਸਿੱਖਿਆ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ, ਪਰ ਈ-ਕਾਨਫਰੰਸ ਦਾ ਆਯੋਜਨ ਕਰਨਾ ਸਿੱਖਿਆ ਦੇ ਪ੍ਰਸਾਰ ਦਾ ਇਕ ਵਧੀਆ ਸਾਧਨ ਵਜੋਂ ਸਿੱਧ ਹੋਇਆ ਹੈ ਅਤੇ ਇਸ ਕਾਨਫਰੰਸ ਦਾ ਉਦੇਸ਼ ਫੋਲਡਸਕੋਪ ਵਰਗੇ ਯੰਤਰਾਂ ਦੀ ਵਰਤੋਂ ਕਰਦਿਆਂ ਸਿੱਖਿਆ ਦੇ ਖੇਤਰ ਵਿਚ ਸਾਡੇ ਗਿਆਨ ਨੂੰ ਅੱਗੇ ਵਧਾਉਣ ਲਈ ਅਵਸਰ ਅਤੇ ਪਲੇਟਫਾਰਮ ਪ੍ਰਦਾਨ ਕਰਨਾ ਹੈ। ਕੁੰਜੀਵਤ ਭਾਸ਼ਣ ਡਾ. ਬੀ.ਸੀ. ਗੌਸਵਾਮੀ, ਵਾਈਸ ਚਾਂਸਲਰ, ਕਾਟਨ ਯੂਨੀਵਰਸਿਟੀ, ਅਸਾਮ ਵਲੋਂ ਦਿੱਤਾ ਗਿਆ। ਸਾਰੇ ਸਰਪ੍ਰਸਤਾਂ ਦੇ ਵਲੋਂ ਡਾ. ਬੁਚੜੇ, ਪੀ ਬੀ, ਏ ਜ਼ੀ ਆਰਟਸ ਐਂਡ ਸਾਇੰਸ ਕਾਲਜ, ਪੁਣੇ ਅਤੇ ਡਾ. ਉਦੈ ਕੁਮਾਰ, ਮੰਗਲੌਰ ਯੂਨੀਵਰਸਿਟੀ ਕਾਲਜ਼, ਕਰਨਾਟਕ ਨੇ ਅੰਤਰ-ਰਾਸ਼ਟਰੀ ਕਾਨਫਰੰਸ ਬਾਰੇ ਟਿੱਪਣੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾ. ਮਨੂ ਪ੍ਰਕਾਸ਼ ਨੇ ਅੱਜ ਦੇ ਯੁੱਗ ਵਿਚ ਫੋਲਡਸਕੋਪ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਇਹ ਭਾਰਤ ਵਿਚ ਕਰਵਾਈ ਆਯੋਜਿਤ ਕੀਤੀ ਜਾ ਰਹੀ ਪਹਿਲੀ ਕਾਨਫਰੰਸ ਹੈ ਜਿਸ ਵਿਚ ਪੂਰੇ ਭਾਰਤ ਦੀਆਂ ਬਹੁ ਸੰਸਥਾਵਾਂ ਦਾ ਸਾਂਝਾ ਸਹਿਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਪ੍ਰਬੰਧਕੀ ਸਕੱਤਰ ਪੀ ਆਈ ਹਨ ਜੋ ਡੀ.ਬੀ.ਟੀ. ਤੋਂ ਡੀ.ਬੀ.ਟੀ. ਫੋਲਡਸਕੋਪ ਇੰਡੋ-ਯੂਐਸ ਗ੍ਰਾਂਟ ਪ੍ਰਾਪਤ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਵੇਂ ਵਿਗਿਆਨ ਦਾ ਰੁਝਾਨ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਇਹ ਸੂਖਮ ਗੈਜੇਟ ਵਿਦਿਆਰਥੀਆਂ ਦੇ ਜੀਵਨ ਵਿਚ ਅਚੰਭੇ ਕਰ ਸਕਦਾ ਹੈ, ਇਸ ਫੋਲਡਸਕੋਪ ਨੂੰ ਆਮ ਜਿੰਦਗੀ ਵਿਚ ਦੁੱਧ ਦੀ ਮਿਲਾਵਟ, ਰੋਜ਼ਾਨਾ ਵਿਕਰੇਤਾਵਾਂ ਦੀ ਸਫਾਈ ਪ੍ਰਤੀ ਲਾਪਰਵਾਹੀ ਕਾਰਨ ਫੈਲੀ ਗੰਦਗੀ ਨੂੰ ਵੇਖਣ ਲਈ ਵਰਤਿਆ ਜਾ ਸਕਦਾ ਹੈ। ਸਨਮਾਨ ਦੇ ਮਹਿਮਾਨ ਡਾ. ਸ਼ਸ਼ੀਧਰਾ ਨੇ ਵਿਗਿਆਨ ਦੇ ਖੇਤਰ ਵਿਚ ਵੱਖ-ਵੱਖ ਉਦਾਹਰਣਾਂ ਦਾ ਹਵਾਲਾ ਦੇ ਕੇ ਵਿਗਿਆਨ ਦੇ ਖੇਤਰ ਵਿਚ ਟੈਕਨਾਲੋਜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਕਾਨਫਰੰਸ ਵਿਚ ਦੋ ਇਨਵਾਇਟਡ ਟਾਕ ਸੈਸ਼ਨ ਅਤੇ ਦੋ ਤਕਨੀਕੀ ਸੈਸ਼ਨ (ਮੌਖਿਕ ਅਤੇ ਪੋਸਟਰ) ਸਨ। ਇਨਵਾਇਟਡ ਟਾਕ ਸੈਸ਼ਨ ਦੌਰਾਨ ਵੱਖ-ਵੱਖ ਬੁਲਾਰਿਆਂ, ਪ੍ਰਬੰਧਕੀ ਸਕੱਤਰਾਂ, ਡਾ. ਗਾਇਤਰੀ ਗੁਰਜ਼ਰ, ਡਾ. ਤੁਲਸੀ, ਡਾ. ਇੰਦੂ ਸ਼ਰਮਾ, ਡਾ. ਸ਼ੋਭਾ ਅਜੀਤ ਵਾਘਮੋਡੇ, ਡਾ. ਅੰਜਨਾ ਸਿੰਘ ਨੌਰਮ, ਡਾ. ਮੌਸਮੀ ਸਾਈਕੀਆ, ਡਾ. ਮਹੀਪਾਲ ਸਿੰਘ, ਸ਼ੇਖਾਵਤ, ਡਾ. ਅਨੁਪਮਾ ਹਰਸ਼ਲ, ਡਾ. ਐਮ.ਗੋਮਤੀ, ਡਾ. ਕੇ.ਜੀ. ਸਬਰੀਨਾਥਨ, ਡਾ. ਭਾਰਥੀ ਪ੍ਰਕਾਸ਼, ਡਾ. ਨਾਗੇਸ਼ਵਰਾ ਰਾਓ ਅਮਨਚੀ, ਡਾ. ਗੀਥਾ ਅਤੇ ਡਾ. ਸੁਨੀਲ ਨੇ ਆਪਣੀ ਖੋਜ ਅਤੇ ਫੋਲਡਸਕੋਪ ਦੀ ਅਜ਼ੋਕੀ ਜ਼ਿੰਦਗੀ ਵਿਚ ਮਹੱਤਤਾ ਬਾਰੇ ਚਾਨਣਾ ਪਾਇਆ। ਤਕਨੀਕੀ ਮੌਖਿਕ ਸੈਸ਼ਨ ਵਿਚ ਲਗਭਗ 12 ਪੇਸ਼ਕਾਰਾਂ ਨੇ ਆਪਣੇ 40 ਪਰਚੇ ਪੇਸ਼ ਕੀਤੇ। ਪੋਸਟਰ ਸੈਸ਼ਨ ਵਿਚ ਲਗਭਗ 8 ਵੱਖ-ਵੱਖ ਖੋਜਕਰਤਾਵਾਂ ਨੇ ਫੋਲਡਸਕੋਪ ਦੇ ਖੇਤਰ ਵਿਚ ਪੋਸਟਰ ਪੇਸ਼ ਕੀਤੇ। ਵੈਲੀਡਿਕਟਰੀ ਫੰਕਸ਼ਨ ਵਿਚ 7 ਵੱਖ-ਵੱਖ ਭਾਗੀਦਾਰਾਂ ਨੂੰ ਸਰਬੋਤਮ ਪੋਸਟਰ ਪੁਰਸਕਾਰ ਅਤੇ ਸਰਬੋਤਮ ਮੌਖਿਕ ਭਾਸ਼ਣ ਦਾ ਪੁਰਸਕਾਰ ਦਿੱਤਾ ਗਿਆ।