ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗ੍ਰੀਵੈਂਸ ਰਿਡਰੈੱਸਲ ਸੈੱਲ ਦੁਆਰਾ ‘ਵਾਤਾਵਰਨ
ਸਥਿਰਤਾ ਵਿੱਚ ਨਾਰੀ ਦੀ ਭੂਮਿਕਾ’ ਵਿਸ਼ੇ ’ਤੇ ਇੱਕ ਰੋਜ਼ਾ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ
ਵਿੱਚ ਡਾ. ਰੇਨੂੰ ਭਾਰਦਵਾਜ ਡਾਇਰੈਕਟਰ ਰਿਸਰਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ
ਵਕਤਾ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵੈਬੀਨਾਰ ਦੇ ਮੁੱਖ
ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਵਾਤਾਵਰਨ ਸਥਿਰਤਾ ਵਿੱਚ ਨਾਰੀ ਦੀ ਵਿਸ਼ੇਸ਼ ਭੂਮਿਕਾ ਹੈ। ਅਸਲ ਵਿੱਚ
ਸਾਰੀ ਸ੍ਰਿਸ਼ਟੀ ਦੇ ਸੰਤੁਲਨ ਅਤੇ ਸਥਿਰਤਾ ਵਿੱਚ ਨਾਰੀ/ਮਾਦਾ ਦਾ ਵੱਡਾ ਯੋਗਦਾਨ ਹੈ। ਉਨ੍ਹਾਂ
ਕਿਹਾ ਕਿ ਇਹ ਲੈਕਚਰ ਸਮੂਹ ਪ੍ਰਤੀਭਾਗੀਆਂ ਲਈ ਲਾਭਦਾਇਕ ਰਹੇਗਾ। ਗ੍ਰੀਵੈਂਸ ਰਿਡਰੈਸਲ ਸੈੱਲ ਦੇ
ਕਨਵੀਨਰ ਡਾ. ਗਗਨਦੀਪ ਕੌਰ ਨੇ ਵੈਬੀਨਾਰ ਦੇ ਵਕਤਾ ਬਾਰੇ ਜਾਣਕਾਰੀ ਦਿੱਤੀ। ਮੁੱਖ ਵਕਤਾ ਨੇ
ਆਪਣੇ ਲੈਕਚਰ ਵਿੱਚ ਕਿਹਾ ਕਿ ਨਾਰੀ ਪ੍ਰਕਿਰਤੀ ਨਾਲ ਬਹੁਤ ਨੇੜਿੳਂ ਪ੍ਰਾਚੀਨ ਸਮੇਂ ਤੋਂ ਜੁੜੀ
ਹੋਈ ਹੈ ਅਤੇ ਉਹ ਵਾਤਾਵਰਣਕ ਸਥਿਰਤਾ ਤੇ ਸੰਤੁਲਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਾਰੀ ਖੇਤੀਬਾੜੀ ਦੇ ਖੇਤਰ ਵਿੱਚ ਵੀ ਵੱਡੀਆਂ ਸੇਵਾਵਾਂ ਦੇ ਰਹੀ ਹੈ ਅਤੇ
ਵਿਸ਼ੇਸ਼ ਕਰਕੇ ਪਹਾੜੀ ਖੇਤਰ ਵਿੱਚ ਉਸਨੇ ਖੇਤੀਬਾੜੀ ਦਾ ਕੰਮ ਸਾਂਭਿਆ ਹੋਇਆ ਹੈ।
ਉਨ੍ਹਾਂ ਮਹਾਰਾਸ਼ਟਰ ਦੇ ਇਸਤਰੀ ਮੁਕਤੀ ਸੰਘਰਸ਼ ਸ਼ਿਖਕਰੀ ਮਹਿਲਾ ਅਗਾਧੀ ਅੰਦੋਲਨ ਬਾਰੇ
ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਰਖਾ ਪਾਣੀ ਦੀ ਸੰਭਾਲ ਵਿੱਚ ਅਤੇ ਲੈਂਡ
ਕੰਜ਼ਰਵੇਸ਼ਨ ਪ੍ਰੋਜੈਕਟ ਵਿੱਚ ਨਾਰੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਸੰਸਾਰ
ਪ੍ਰਸਿੱਧ ਵਾਤਾਵਰਨ ਰੱਖਿਅਕ ਨਾਰੀਆਂ, ਰੇਸ਼ੇਲ ਕਾਰਸਨ, ਮਾਰੀਆ ਸ਼ੇਰਕਾਸੋਵਾ, ਬੇਲਾ ਅਬੈਜਗ,
ਵੰਦਨਾ ਸ਼ਿਵਾ ਆਦਿ ਦੇ ਹਵਾਲੇ ਦਿੱਤੇ। ਵੈਬੀਨਾਰ ਦੇ ਅੰਤ ’ਤੇ ਪ੍ਰੋ. ਜਸਰੀਨ ਕੌਰ ਡੀਨ
ਅਕਾਦਮਿਕ ਮਾਮਲੇ ਨੇ ਪ੍ਰਿੰਸੀਪਲ ਸਾਹਿਬ ਮੁੱਖ ਵਕਤਾ ਅਤੇ ਸਮੂਹ ਪ੍ਰਤੀਭਾਗੀਆਂ ਦਾ
ਧੰਨਵਾਦ ਕੀਤਾ। ਵੈਬੀਨਾਰ ਦਾ ਤਕਨੀਕੀ ਸੰਚਾਲਨ ਡਾ. ਸਰਬਜੀਤ ਸਿੰਘ ਨੇ ਕੀਤਾ। ਇਸ ਮੌਕੇ
ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਅਰੁਨਜੀਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਜਸਵਿੰਦਰ ਕੌਰ, ਡਾ. ਨਵਜੋਤ
ਕੌਰ, ਡਾ. ਅਮਨਦੀਪ ਕੌਰ, ਡਾ. ਗੀਤਾਂਜਲੀ ਮੌਦਗਿਲ ਅਤੇ ਡਾ. ਉਪਮਾ ਅਰੋੜਾ ਮੌਜੂਦ ਸਨ।