ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਅਕਾਦਮਿਕ ਸੈਸ਼ਨ 2020-21 ਲਈ ਦਾਖਲੇ ਵਾਸਤੇ ਪ੍ਰੋਸਪੈਕਟੱਸ ਰਿਲੀਜ਼ ਕੀਤਾ
ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਦੇ ਕਾਰਨ ਅਕਾਦਮਿਕ
ਸੈਸ਼ਨ ਦੇਰੀ ਨਾਲ ਸ਼ੁਰੂ ਹੋ ਰਿਹਾ ਹੈ, ਪਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਕਾਲਜ ਦੁਆਰਾ ਹਰ
ਸੰਭਵ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਉਹਨਾਂ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਲਈ ਪਿਛਲੀ ਕਲਾਸ ਵਿੱਚ ਮੈਰਿਟ ਵਿੱਚ
ਆਉਣ ਵਾਲੇ ਵਿਦਿਆਰਥੀਆਂ ਨੂੰ ਫੀਸ ਵਿੱਚ ਛੋਟ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਬਾਰ੍ਹਵੀਂ ਦੀ
ਪ੍ਰੀਖਿਆ ਵਿੱਚ 80% ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲੇ ਸਾਲ ਕਿਸੇ ਵੀ ਕੋਰਸ ਵਿੱਚ ਦਾਖਲਾ
ਲੈਣ ’ਤੇ ਫੀਸ ਵਿੱਚ 20% ਰਿਆਇਤ ਹੋਵੇਗੀ। ਇਸੇ ਤਰ੍ਹਾਂ 90 ਪ੍ਰਤੀਸ਼ਤ ਤੋਂ ਉੱਪਰ ਅੰਕ ਲੈਣ ’ਤੇ 25 ਪ੍ਰਤੀਸ਼ਤ, 95
ਪ੍ਰਤੀਸ਼ਤ ਤੋਂ ਉੱਪਰ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਫੀਸ ਵਿੱਚ 40% ਰਿਆਇਤ ਦਿੱਤੀ ਜਾਵੇਗੀ। ਉਹਨਾਂ
ਦੱਸਿਆ ਕਿ ਉਹ ਕੋਰਸ ਜਿਹੜੇ ਲਗਭਗ ਸਾਰੇ ਕਾਲਜਾਂ ਵਿੱਚ ਚਲਾਏ ਜਾਂਦੇ ਹਨ, ਉਨਾਂ ਵਿੱਚੋਂ ਯੂਨੀਵਰਸਿਟੀ ਵਿੱਚ ਪਹਿਲੀ ਪੁਜੀਸ਼ਨ
ਹਾਸਲ ਕਰਨ ਵਾਲੇ ਵਿਦਿਆਰਥੀ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਸੇ ਤਰ੍ਹਾਂ ਯੂਨੀਵਰਸਿਟੀ ਵਿੱਚ ਦੂਸਰੀ ਪੁਜੀਸ਼ਨ ਹਾਸਲ
ਕਰਨ ਵਾਲੇ ਵਿਦਿਆਰਥੀ ਲਈ 75 ਪ੍ਰਤੀਸ਼ਤ, ਯੂਨੀਵਰਸਿਟੀ ਵਿੱਚ ਤੀਜੀ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਲਈ 60 ਪ੍ਰਤੀਸ਼ਤ ਅਤੇ
ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਲਈ ਫੀਸ ਵਿੱਚ 40 ਪ੍ਰਤੀਸ਼ਤ ਰਿਆਇਤ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਜਿਹੜੇ
ਕੋਰਸ ਗਿਣੇ ਚੁਣੇ ਕਾਲਜਾਂ ਵਿੱਚ ਚਲਾਏ ਜਾਂਦੇ ਹਨ ਉਹਨਾਂ ਵਿੱਚੋਂ ਯੂਨੀਵਰਸਿਟੀ ਵਿੱਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ
ਵਿਦਿਆਰਥੀ ਲਈ ਫੀਸ ਵਿੱਚ 50 ਪ੍ਰਤੀਸ਼ਤ, ਦੂਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਲਈ 40 ਪ੍ਰਤੀਸ਼ਤ, ਤੀਜੀ ਪੁਜੀਸ਼ਨ ਹਾਸਲ
ਕਰਨ ਵਾਲੇ ਵਿਦਿਆਰਥੀ ਲਈ 30 ਪ੍ਰਤੀਸ਼ਤ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਲਈ 15 ਪ੍ਰਤੀਸ਼ਤ ਫੀਸ ਵਿੱਚ ਰਿਆਇਤ
ਹੋਵੇਗੀ। ਇਸ ਮੌਕੇ ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਪੱਖ ਤੋਂ ਸਫ਼ਲ ਬਣਾਉਣ ਲਈ ਕਈ ਨਵੇਂ
ਕੋਰਸ ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਾਲ 2020-21 ਤੋਂ ਨਵੇਂ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜਿਵੇਂ ਪੀ.ਜੀ
ਡਿਪਲੋਮਾ ਇਨ ਫੈਸ਼ਨ ਮੇਕਓਵਰ, ਪੀ.ਜੀ. ਡਿਪਲੋਮਾ ਇਨ ਕੌਸਮੈਟੋਲੋਜੀ, ਡਿਪਲੋਮਾ ਇਨ ਫੈਸ਼ਨ ਟੈਕਨਾਲੋਜੀ ਸ਼ਾਮਲ ਹਨ। ਇਸ
ਤੋਂ ਇਲਾਵਾ ਬੀ.ਏ ਵਿੱਚ ਇੰਡੀਅਨ ਕਲਾਸੀਕਲ ਡਾਂਸ ਚੋਣਵੇਂ ਵਿਸ਼ੇ ਵਜੋਂ ਵਿਦਿਆਰਥੀ ਚੁਣ ਸਕਦੇ ਹਨ। ਉਨਾਂ ਕਿਹਾ ਕਿ ਕਾਲਜ
ਵਿੱਚ ਸਰਟੀਫਿਕੇਟ ਕੋਰਸ ਉਰਦੂ, ਫਰੈਂਚ ਅਤੇ ਮਸ਼ਰੂਮ ਕਲਟੀਵੇਸ਼ਨ ਸਫਲਤਾ ਪੂਰਵਕ ਚੱਲ ਰਹੇ ਹਨ। ਉਨਾਂ ਦੱਸਿਆ ਕਿ
ਵਿਦਿਆਰਥੀ ਉਪਰੋਕਤ ਤੋਂ ਇਲਾਵਾ ਇੱਕ ਸਾਲਾ ਡਿਪਲੋਮਾ ਕੋਰਸਾਂ ਵਿੱਚ ਵੀ ਦਾਖਲਾ ਲੈ ਸਕਦੇ ਹਨ, ਇਹ ਕੋਰਸ ਹਨ:-
ਪੀ.ਜੀ.ਡਿਪਲੋਮਾ ਇਨ ਵੈਬ ਡਿਜ਼ਾਇਨਿੰਗ, ਪੀ.ਜੀ, ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ, ਪੀ.ਜੀ ਡਿਪਲੋਮਾ ਇਨ ਬਿਜ਼ਨਸ
ਮੈਨੇਜਮੈਂਟ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਡਿਪਲੋਮਾ ਇਨ ਕੰਪਿਊਟਰ ਮੇਨਟੇਂਨਸ, ਡਿਪਲੋਮਾ ਇਨ ਪ੍ਰੋਫੈਸ਼ਨਲ
ਅਕਾਉਂਟੈਂਸੀ। ਉਨ੍ਹਾਂ ਦੱਸਿਆ ਕਿ ਕਾਲਜ ਨੇ ਕਲਚਰਲ ਖੇਤਰ ਵਿੱਚ ਯੂਨੀਵਰਸਿਟੀ ਦੀ ਦੋ ਵਾਰ ਓਵਰ ਆਲ ਟ੍ਰਾਫੀ ਅਤੇ ਤਿੰਨ
ਵਾਰ ਫਸਟ ਰੱਨਰ ਅੱਪ ਟ੍ਰਾਫੀ ਜਿੱਤੀ ਹੈ। ਇਸੇ ਤਰ੍ਹਾਂ ਖੇਡਾਂ ਦੇ ਖੇਤਰ ਵਿੱਚ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੇਜਾ
ਸਿੰਘ ਸਮੁੰਦਰੀ ਟ੍ਰਾਫੀ 24 ਵਾਰ ਜਿੱਤ ਕੇ ਇੱਕ ਰਿਕਾਰਡ ਬਣਾਇਆ ਹੈ। ਇਸ ਮੌਕੇ ਕਾਲਜ ਦੇ ਡੀਨ, ਅਕੈਡਮਿਕ ਅਫੇਯਰਜ਼
ਪ੍ਰੋ. ਜਸਰੀਨ ਕੌਰ, ਪ੍ਰੋ. ਤਰਸੇਮ ਸਿੰਘ ਹਾਜ਼ਰ ਸਨ।