
ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਸੀ.ਸੀ. (ਆਰਮੀ ਵਿੰਗ) ਅਤੇ (ਏਅਰ ਵਿੰਗ) ਨੇ 74ਵਾˆ ਸੁਤੰਤਰਤਾ ਦਿਵਸ ਮਨਾਇਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ। ਕੋਵਿਡ-19 ਦੀ ਮਹਾˆਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਡਿਟਸ ਨੇ ਵਿਅਕਤੀਗਤ ਦੂਰੀ ਦੇ ਨਿਯਮਾˆ ਦੀ ਪਾਲਣਾ ਕਰਦੇ ਹੋਏ ਰਾਸ਼ਟਰ ਗਾਣ ਗਾਇਆ। ਭਾਰਤ ਮਾਤਾ ਦੀ ਜੈ ਦੇ ਨਾਅਰਿਆˆ ਨਾਲ ਕੈਡਿਟਸ ਨੇ ਆਪਣੀ ਪ੍ਰਤੀਬੱਧਤਾ ਦੇਸ਼ ਸੇਵਾ ਪ੍ਰਤੀ ਦੁਹਰਾਈ। ਵਿਦਿਆਰਥੀਆˆ ਨੂੰ ਸੰਬੋਧਨ ਕਰਦਿਆˆ ਡਾ. ਸਮਰਾ ਨੇ ਕਿਹਾ ਕਿ ਉਹ ਸੁਤੰਤਰਤਾ ਸੰਗਰਾਮੀਆˆ ਵੱਲੋˆ ਕੀਤੀਆˆ ਬੇਮਿਸਾਲ ਕੁਰਬਾਨੀਆˆ ਨੂੰ ਯਾਦ ਰੱਖਣ ਅਤੇ ਕੌਮੀ ਮਹੱਤਤਾ ਵਾਲੇ ਅਜਿਹੇ ਸਮਾਗਮਾˆ ਤੋˆ ਪ੍ਰੇਰਣਾ ਲੈਣ। ਇਹ ਅਜ਼ਾਦੀ ਬਹੁਤ ਕੁਰਬਾਨੀਆˆ ਤੋˆ ਬਾਅਦ ਮਿਲੀ ਹੈ। ਇਸ ਲਈ ਦੇਸ਼ ਭਗਤਾˆ ਦੇ ਪੂਰਨਿਆˆ ਤੇ ਚੱਲਣ ਦੀ ਲੋੜ੍ਹ ਹੈ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੈਡਿਟਸ ਦੀ ਅਗਵਾਈ ਨਿਤਿਨ ਵਾਲੀਆ, ਨੇਹਾ, ਵਾਸੂ ਚੌਪੜਾ ਅਤੇ ਹਰਸ਼ ਨੇ ਕੀਤੀ। ਇਸ ਮੌਕੇ ਏਅਰ ਵਿੰਗ ਦੇ ਏ.ਐਨ.ਓ. ਪ੍ਰੋਫੈਸਰ ਮਨਪ੍ਰੀਤ ਸਿੰਘ ਲਹਿਲ ਅਤੇ ਆਰਮੀ ਵਿੰਗ ਦੇ ਇਨਚਾਰਜ ਡਾ: ਕਰਨਬੀਰ ਸਿੰਘ ਵੀ ਮੌਜੂਦ ਸਨ।