ਜਲੰਧਰ:- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪਿਛਲ਼ੇ ਲੰਮੇ ਅਰਸੇ ਤੋਂ ਅਕਾਦਮਿਕ ਪੜ੍ਹਾਈ ਦੇ ਨਾਲ-
ਨਾਲ ਹੋਰ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕਾਰਜ
ਕਰ ਰਿਹਾ ਹੈ। ਵਿਦਿਆਰਥੀਆਂ ਲਈ ਬਿਹਤਰ ਮੂਲ ਢਾਂਚਾ, ਖੋਜ ਸੰਬੰਧੀ ਲੋੜਾਂ ਅਤੇ ਹੋਰ ਕਾਰਜਾਂ
ਲਈ ਕਾਲਜ ਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਸਕੀਮਾਂ ਤਹਿਤ ਯੂ.ਜੀ.ਸੀ ਅਤੇ ਹੋਰ ਫੰਡਿੰਗ
ਏਜੰਸੀਆਂ ਕੋਲੋਂ ਗ੍ਰਾਂਟਸ ਪ੍ਰਾਪਤ ਹੁੰਦੀਆਂ ਹਨ। ਇਸੇ ਲੜੀ ਵਿੱਚ ਯੂ.ਜੀ.ਸੀ. ਸਕੀਮਾਂ ਤਹਿਤ
ਕਾਲਜ ਵਿੱਚ ਯੂ.ਜੀ.ਸੀ ਦੀ ਟੀਮ ਦੁਆਰਾ ਇੰਨਸਪੈਕਸ਼ਨ ਕੀਤੀ ਗਈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ
ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦਾ ਦੌਰਾ ਕਰਦਿਆਂ ਇੰਨਸਪੈਕਸ਼ਨ ਟੀਮ ਨੇ
ਕਾਲਜ ਦੇ ਇਨਫਰਾਸਟਰਕਚਰ, ਪ੍ਰਸ਼ਾਸਨਿਕ ਸਟਰਕਚਰ, ਅਧਿਆਪਨ ਲਈ ਵਰਤੀਆਂ ਜਾਂਦੀਆਂ ਟੀਚਿੰਗ ਏਡਜ਼
ਆਦਿ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਦੱਸਿਆ ਕਿ ਟੀਮ ਨੇ ਕਾਲਜ ਦੀਆਂ ਸਾਇੰਸ ਲੈਬਸ, ਆਈ.ਟੀ.
ਲੈਬਸ, ਲੈਂਗੂਏਜ਼ ਲੈਬਸ, ਕਾਮਰਸ ਲੈਬਸ, ਸੋਸ਼ਲ ਸਾਇੰਸਿਜ਼ ਲੈਬਸ, ਸਪੋਰਟਸ ਇਨਫਰਾਸਟਰਕਚਰ, ਓਪਨ
ਜਿਮ ਆਦਿ ਦਾ ਦੌਰਾ ਕੀਤਾ। ਡਾ. ਸਮਰਾ ਨੇ ਦੱਸਿਆ ਕਿ ਸਾਨੂੰ ਇਹ ਦੱਸਦਿਆਂ ਬੜ੍ਹੀ ਖੁਸ਼ੀ
ਹੋ ਰਹੀ ਹੈ ਕਿ ਇਨਸਪੈਕਸ਼ਨ ਟੀਮ ਨੇ ਕਾਲਜ ਦੁਆਰਾ ਵਿਦਿਆਰਥੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ
ਦੀ ਹਾਰਦਿਕ ਸ਼ਲਾਘਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਯੂ.ਜੀ.ਸੀ. ਦੀਆਂ ਨਵੀਨ ਸਕੀਮਾਂ ਰਾਹੀਂ
ਕਾਲਜ ਨੂੰ ਵੱਧ ਤੋਂ ਵੱਧ ਗ੍ਰਾਂਟ ਪ੍ਰਾਪਤ ਹੋਵੇਗੀ। ਉਨ੍ਹਾਂ ਇਸ ਮੌਕੇ ਉਚੇਰੀ ਸਿੱਖਿਆ ਦੀ
ਬਿਹਤਰੀ ਲਈ ਕਾਲਜਾਂ ਨੂੰ ਗ੍ਰਾਂਟ ਮੁਹੱਈਆ ਕਰਵਾਉਣ ਲਈ ਯੂ.ਜੀ.ਸੀ. ਮਨੁੱਖੀ ਸਰੋਤ ਵਿਕਾਸ
ਮੰਤਰਾਲੇ ਦਾ ਧੰਨਵਾਦ ਵੀ ਕੀਤਾ।