ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਕਲਚਰਲ ਇਨਾਮ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਸਾਲ 2018 ਦੇ ਜ਼ੋਨਲ ਅਤੇ ਸਾਲ 2019-20 ਦੇ ਜ਼ੋਨਲ ਅਤੇ ਇੰਟਰਜੋਨਲ ਯੂਵਕ ਮੇਲਿਆਂ ਵਿਚ ਪ੍ਰਾਪਤੀਆਂ ਕਰਨ ਵਾਲੇ 150 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੀਤੀ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਕਲਾਕਾਰ ਸ. ਸੁਖਚਰਨ ਸਿੰਘ ਮੱਲ੍ਹੀ, ਪ੍ਰਸਿੱਧ ਸੰਗੀਤਕ ਪ੍ਰੋਡਿਊਸਰ ਡਾਇਰੈਕਟਰ, ਗੀਤਕਾਰ ਅਤੇ ਕੋਰੀਓਗ੍ਰਾਫਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਤਰਸੇਮ ਸਿੰਘ, ਡੀਨ ਕਲਰਚਰਲ ਅਫੇਅਰਜ਼ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਡਾ. ਸਮਰਾ ਅਤੇ ਵਿਦਿਆਰਥੀਆਂ ਲਈ ਸੁਆਗਤੀ ਸ਼ਬਦ ਕਹੇ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ’ਤੇ ਹਮੇਸ਼ਾਂ ਮਾਣ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਮੁੱਖ ਮਹਿਮਾਨ ਸੁੱਖ ਮੱਲ੍ਹੀ ਵੀ ਆਪਣੇ ਵਿਦਿਆਰਥੀ ਜੀਵਨ ਵਿਚ ਕਲਰਚਰਲ ਗਤੀਵਿਧੀਆਂ ਵਿਚ ਭਾਗ ਲੈਂਦੇ ਸਨ ਅਤੇ ਅੱਜ ਕਲਾ ਦੇ ਖੇਤਰ ਨੂੰ ਸਮਰਪਿਤ ਹੋ ਕੇ ਸੰਗੀਤ ਜਗਤ ਵਿਚ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਯੁਵਕ ਮੇਲੇ ਵਿਦਿਆਰਥੀਆਂ ਦੇ ਕਲਾ ਖੇਤਰ ਦੇ ਭੱਵਿਖ ਦਾ ਆਧਾਰ ਬਣਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਮਾਣ ਹਾਸਲ ਹੈ ਕਿ ਸਾਡੀ ਸੰਸਥਾ ਨੇ ਸੰਗੀਤ, ਥੀਏਟਰ ਅਤੇ ਸੂਖਮ ਕਲਾਵਾਂ ਦੇ ਖੇਤਰ ਵਿਚ ਉੱਚ ਦਰਜੇ ਦੇ ਕਲਾਕਾਰ ਦੇਸ਼ ਨੂੰ ਦਿੱਤੇ ਹਨ। ਮੁੱਖ ਮਹਿਮਾਨ ਨੇ ਆਪਣੇ ਵਿਦਿਆਰਥੀ ਜੀਵਨ ਤੇ ਕਲਾ ਖੇਤਰ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਮੁੱਖ ਮਹਿਮਾਨ, ਪ੍ਰਿੰਸੀਪਲ ਡਾ. ਸਮਰਾ ਅਤੇ ਵੱਖ-ਵੱਖ ਟੀਮਾਂ ਦੇ ਇੰਚਾਰਜਾਂ ਦੁਆਰਾ ਵਿਦਿਆਰਥੀ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਸਮਾਗਮ ਦੇ ਅੰਤ ਵਿਚ ਡਾ. ਪਲਵਿੰਦਰ ਸਿੰਘ, ਡਿਪਟੀ ਡੀਨ ਕਲਚਰਲ ਅਫੇਅਰਜ਼ ਦੁਆਰਾ ਮਹਿਮਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ ਵੱਖ ਟੀਮਾਂ ਦੇ ਇੰਚਾਰਜ ਪ੍ਰੋ. ਅਹੂਜਾ ਸੰਦੀਪ, ਪ੍ਰੋ. ਸੁਖਦੇਵ ਸਿੰਘ, ਡਾ. ਸੁਰਿੰਦਰ ਪਾਲ ਮੰਡ, ਪ੍ਰੋ. ਸਤਪਾਲ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਅੰਨੂ ਕੈਂਥ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਹਰਬਿੰਦਰ ਕੌਰ ਆਦਿ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲ ਡਾ. ਸੁਰਿੰਦਰ ਪਾਲ ਮੰਡ ਨੇ ਬਾਖੂਬੀ ਕੀਤਾ।