ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿੱਤ 10 ਰੋਜ਼ਾ ਪੰਜਾਬੀ ਲੋਕਨਾਚ ਕੈਂਪ ਦਾ ਆਰੰਭ 16.4.2021 ਨੂੰ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ। ਜਿਸ ਦੇ ਉਦਘਾਟਨੀ ਸਮਾਰੋਹ ਸਮੇਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਂਪ ਦਾ ਮਕਸਦ ਦੱਸਦੇ ਆਪਣੇ ਵਿਚਾਰਾਂ ਵਿਚ ਆਖਿਆ ਕਿ ਅਜਿਹੇ ਕੈਂਪ ਜਿੱਥੇ ਨੌਜਵਾਨ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੋੜਦੇ ਹਨ, ਉੱਥੇ ਨਸ਼ਿਆ ਵਰਗੀਆਂ ਕੁਰੀਤੀਆਂ ਤੋਂ ਬਚਾ ਕੇ ਨਿਰੋਆ ਸਮਾਜ ਸਿਰਜਣ ਵਿਚ ਮਹੱਤਵਪੂਰਨ ਭੂਮਿਕਾ ਵੀ ਅਦਾ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੈਂਪ ਦੌਰਾਨ ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਇਸ ਮੌਕੇ ਭੰਗੜਾ ਸਿਖਲਾਈ ਕੈਂਪ ਦੇ ਇੰਚਾਰਜ ਅਤੇ ਡਿਪਟੀ ਡੀਨ ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਨੇ ਸਾਰਿਆਂ ਦਾ ਸੁਆਗਤ ਕੀਤਾ ਅਤੇ ਦੱਸਿਆ ਕਿ ਇਸ ਕੈਂਪ ਦੀ ਰਜਿਸਟਰੇਸ਼ਨ ਆਨਲਾਈਨ ਅਤੇ ਆਫਲਾਈਨ ਕੀਤੀ ਗਈ ਸੀ। ਜਿਸ ਵਿੱਚ ਬਿਨਾਂ ਕੋਈ ਫੀਸ ਦੇ 350 ਤੋਂ ਵੱਧ ਸਿੱਖਿਆਰਥੀ ਭਾਗ ਲੈ ਰਹੇ ਹਨ ਅਤੇ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਸਿੱਖਿਆਰਥੀਆਂ ਦੇ ਅੱਲਗ-ਅਲਗ ਜ਼ੋਨ ਬਣਾਏ ਗਏ ਹਨ। ਇਸ ਮੌਕੇ ਡਾ. ਹਰਜਿੰਦਰ ਸਿੰਘ ਸੇਖੋਂ ਅਤੇ ਪ੍ਰੋ. ਸਤਪਾਲ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ ਗੁਰਪ੍ਰੀਤ ਬਾਜਵਾ ਨੇ ਆਏ ਹੋਏ ਸਿਖਿਆਰਥੀਆਂ ਨੂੰ ਲੋਕਨਾਚਾਂ ਦੀਆਂ ਚਾਲਾਂ ਸਿਖਲਾਈਆਂ ਅਤੇ ਢੋਲ ਉੱਪਰ ਨਿਰਮਲ ਕੁਮਾਰ ਵਿਜੇ ਉਸਤਾਦ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਡਾ. ਬਲਵਿੰਦਰ ਸਿੰਘ ਚਾਹਲ, ਪ੍ਰੋ. ਸੰਜੀਵ ਆਨੰਦ, ਪ੍ਰੋ. ਗਗਨਦੀਪ ਸਿੰਘ, ਡਾ. ਅਮ੍ਰਿੰਤਪਾਲ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਹਿਮਾਂਸ਼ੂ, ਪ੍ਰੋ. ਸੁਪ੍ਰੀਤ ਕੌਰ, ਪ੍ਰੋ. ਹਰਬਿੰਦਰ ਕੌਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਪੂਜਾ ਸੋਨਿਕ, ਪ੍ਰੋ. ਜਸਪ੍ਰੀਤ ਖਹਿਰਾ, ਪ੍ਰੋ. ਜਸਪ੍ਰੀਤ ਸੈਣੀ, ਪ੍ਰੋ. ਸ਼ਿਲਪੀ, ਮਿਸਟਰ ਸੁਰਿੰਦਰ ਕੁਮਾਰ ਚਲੌਤਰਾ, ਮਿਸ ਗੁਰਪ੍ਰੀਤ ਕੌਰ, ਮਿਸ ਤਵਨੀਤ ਕੌਰ, ਸ੍ਰੀਮਤੀ ਸੁਖਪ੍ਰੀਤ ਕੌਰ, ਮਿਸ ਆਬਾ ਅਤੇ ਕਾਲਜ ਦੀਆਂ ਭੰਗੜਾ, ਗਿੱਧਾ, ਲੁੱਡੀ ਟੀਮਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।