ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਕਲਚਰਲ ਖੇਤਰ ਵਿੱਚ ਵੀ ਪ੍ਰਾਪਤੀਆਂ ਤੇ ਸੇਵਾਵਾਂ ਲਈ ਜਾਣਿਆ ਜਾਂਦਾ ਹੈ। ਇਸੇ ਤਹਿਤ ਕਾਲਜ ਵਿਖੇ ਭੰਗੜਾ ਪ੍ਰੇਮੀਆਂ ਲਈ ਮਿਤੀ 16 ਅਪ੍ਰੈਲ ਤੋਂ 27 ਅਪ੍ਰੈਲ ਤੱਕ ਕਾਲਜ ਵਿਖੇ ਆਨਲਾਈਨ ਭੰਗੜਾ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਕੈਂਪ ਦੇ ਆਯੋਜਨ ਲਈ ਕਾਲਜ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਭੰਗੜਾ ਟ੍ਰੇਨਿੰਗ ਕੈਂਪ ਦੀ ਸਮਾਪਤੀ ’ਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਆਨਲਾਈਨ ਸੰਬੋਧਨ ਕੀਤਾ ਅਤੇ ਇਸ ਕੈਂਪ ਦੀ ਸਫ਼ਲਤਾ ਲਈ ਸਭਨਾ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਸਰਕਾਰ ਦੁਆਰਾ ਜਾਰੀ ਹਦਾਇਤਾ ਦੀ ਪਾਲਣਾ ਕਰਦਿਆਂ ਸਾਰੇ ਹੀ ਭਾਗੀਦਾਰਾਂ ਨੇ ਕੋਵਿਡ-19 ਸੰਬੰਧੀ ਨਿਯਮਾਂ ਦੀ ਪਾਲਣਾ ਕੀਤੀ ਅਤੇ ਇੱਕ ਨਵਾਂ ਅਨੁਭਵ ਗ੍ਰਹਿਣ ਕੀਤਾ। ਉਨ੍ਹਾਂ ਭੰਗੜਾ ਸਿੱਖਿਆ, ਭੰਗੜਾ ਪਾਇਆ ’ਤੇ ਕੋਵਿਡ ਕਾਰਨ ਦਿਮਾਗ ’ਤੇ ਪੈ ਰਹੇ ਸਟਰੈੱਸ ਨੂੰ ਦੂਰ ਵੀ ਕੀਤਾ। ਇਸ ਦੌਰਾਨ ਉਨ੍ਹਾਂ ਸਰੀਰਕ ਮਜ਼ਬੂਤੀ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਭਾਗੀਦਾਰਾਂ ਨੇ ਪੁਰਾਣੇ ਪੰਜਾਬੀ ਸੱਭਿਆਚਾਰਰ ਤੇ ਲੋਕਧਾਰਾ ਸੰਬੰਧੀ ਵੀ ਭਰਪੂਰ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਟ੍ਰੇਨਰਾਂ, ਵਿਦਿਆਰਥੀਆਂ ਅਤੇ ਸ਼ਹਿਰੀਆਂ ’ਤੇ ਬਹੁਤ ਮਾਣ ਹੈ। ਜਿਨ੍ਹਾਂ ਟੈਕਨਾਲੋਜੀ ਦਾ ਸਹਾਰਾ ਲੈ ਕੇ ਇਹ ਭੰਗੜਾ ਸਿਖਲਾਈ ਕੈਂਪ ਆਨੰਦਮਈ ਵਾਤਾਵਰਨ ਸਹਿਤ ਪੂਰਾ ਕੀਤਾ। ਉਨ੍ਹਾਂ ਇਸ ਮੌਕੇ ਡਾ. ਪਲਵਿੰਦਰ ਸਿੰਘ, ਡੀਨ ਕਲਚਰਲ ਅਫੇਅਰਜ਼ ਤੇ ਵਿਦਿਆਰਥੀ ਟ੍ਰੇਨਰਾਂ ਤੇ ਕੈਂਪ ਦੇ ਭਾਗੀਦਾਰਾਂ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਦਿੱਤੀ। ਇਸ ਮੌਕੇ ਆਨਲਾਈਨ ਪਲੈਟਫਾਰਮ ਰਾਹੀਂ ਪ੍ਰੋ. ਗਗਨਦੀਪ ਸਿੰਘ, ਡਾ. ਅਮ੍ਰਿੰਤਪਾਲ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਡਾ. ਹਰਜਿੰਦਰ ਕੌਰ, ਪ੍ਰੋ. ਹਿਮਾਂਸ਼ੂ, ਪ੍ਰੋ. ਸੁਪ੍ਰੀਤ ਕੌਰ, ਪ੍ਰੋ. ਹਰਬਿੰਦਰ ਕੌਰ, ਪ੍ਰੋ. ਸੋਨੂੰ ਗੁਪਤਾ, ਪ੍ਰੋ. ਪੂਜਾ ਸੋਨਿਕ, ਪ੍ਰੋ. ਜਸਪ੍ਰੀਤ ਖਹਿਰਾ, ਪ੍ਰੋ. ਜਸਪ੍ਰੀਤ ਸੈਣੀ, ਪ੍ਰੋ. ਸ਼ਿਲਪੀ, ਮਿਸਟਰ ਸੁਰਿੰਦਰ ਕੁਮਾਰ ਚਲੌਤਰਾ, ਮਿਸ ਗੁਰਪ੍ਰੀਤ ਕੌਰ ਅਤੇ ਕਾਲਜ ਦੀਆਂ ਭੰਗੜਾ, ਗਿੱਧਾ, ਲੁੱਡੀ ਟੀਮਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।