ਜਲੰਧਰ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਜਿੱਥੇ ਅਕਾਦਮਿਕ, ਕਲਚਰਲ, ਖੇਡਾਂ ਤੇ ਖੋਜ ਦੇ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰ ਰਹੇ ਹਨ, ਉੱਥੇ ਇਥੋਂ ਦੇ ਅਧਿਆਪਕ ਵੀ ਨਿੱਤ ਨਵੇਂ ਜਾਵੀਏ ਸਥਾਪਤ ਕਰ ਰਹੇ ਹਨ। ਇਸੇ ਲੜੀ ਵਿੱਚ ਕਾਲਜ ਦੇ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮਨਪ੍ਰੀਤ ਸਿੰਘ ਲਹਿਲ ਨੇ ਆਪਣਾ ਨਵਾਂ ਬਣਾਇਆ ਸਾਫਟਵੇਅਰ ਓਣਟਰੳਚਟiੋਨ ੋਡ ਫੳਰੳਲਲੲਲ ਧਅਠਅ ਡਰੋਮ ਓਨਗਲਸਿਹ ਫੁਨਜੳਬi ਛੋਮਪੳਰੳਬਲੲ ਛੋਰਪੋਰੳ ਪੇਟੈਂਟ ਐਂਡ ਕਾਪੀਰਾਈਟ ਐਕਟ ਦੇ ਤਹਿਤ ਰਜਿਸਟਰਡ ਕਰਵਾ ਕੇ ਕਾਪੀਰਾਈਟ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਡਾ. ਲਹਿਲ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਕਿਹਾ ਕਿ ਡਾ. ਲਹਿਲ ਜਿੱਥੇ ਇੱਕ ਪ੍ਰਤਿਭਾਵਾਨ ਤੇ ਅਗਾਂਹਵਧੂ ਅਧਿਆਪਕ ਹਨ, ਉਥੇ ਉਹ ਉੱਚ ਦਰਜੇ ਦੇ ਖੋਜੀ ਅਤੇ ਸਮਰਥਾਵਾਨ ਸ਼ਖਸ ਵੀ ਹਨ। ਉਨ੍ਹਾਂ ਕਿਹਾ ਕਿ ਡਾ. ਲਹਿਲ ਨੇ ਰਿਸਰਚ ਦੀ ਗੁਣਵੱਤਾ ਤੇ ਇੰਮਪਲੀਮੈਂਟੇਸ਼ਨ ਦੇ ਖੇਤਰ ਵਿੱਚ ਇੱਕ ਨਵੀਂ ਤੇ ਉੱਚ ਪ੍ਰਾਪਤੀ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਲਹਿਲ ਦੁਆਰਾ ਪੇਟੈਂਟ ਕਰਵਾਇਆ ਗਿਆ ਸਾਫ਼ਟਵੇਅਰ ਕਾਲਜ ਦਾ ਪਹਿਲਾ ਪੇਟੈਂਟ ਹੈ। ਉਨ੍ਹਾਂ ਹੋਰ ਅਧਿਆਪਕ ਖੋਜਾਰਥੀਆਂ ਨੂੰ ਵੀ ਆਪਣੀ ਖੋਜ ਪੇਟੈਂਟ ਤੇ ਕਾਪੀ ਰਾਈਟ ਕਰਵਾਉਣ ਲਈ ਕਿਹਾ। ਉਨ੍ਹਾਂ ਭਰੋਸਾ ਜਤਾਇਆ ਕਿ ਡਾ. ਲਹਿਲ ਭਵਿੱਖ ਵਿੱਚ ਵੀ ਖੋਜ ਦਾ ਕੰਮ ਜਾਰੀ ਰੱਖਦੇ ਹੋਏ ਅਜਿਹੇ ਜਾਵੀਏ ਸਥਾਪਤ ਕਰਨਗੇ ਤੇ ਦੂਜੇ ਖੋਜਾਰਥੀਆਂ ਲਈ ਪ੍ਰੇਰਨਾ ਸਰੋਤ ਬਣਨਗੇ। ਆਪਣੀ ਖੋਜ ਅਤੇ ਪੇਟੈਂਟ ਕਰਵਾਏ ਸਾਫ਼ਟਵੇਅਰ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਲਹਿਲ ਨੇ ਦੱਸਿਆ ਕਿ ਇਹ ਸਾਫਟਵੇਅਰ ਇੱਕ ਭਾਸ਼ਾ ਦੀ ਸਕਰਿਪਟ ਵਿੱਚੋਂ ਡਾਟਾ ਐਕਸਟ੍ਰੈਕਟ ਕਰਕੇ ਉਸ ਦੇ ਸਾਹਮਣੇ (ਫੳਰੳਲਲੲਲ) ਤੁਲਨਾਤਮਕ ਰੂਪ ਵਿੱਚ ਰੱਖਦਾ ਹੈ ਜਿਸ ਨਾਲ ਮਸ਼ੀਨੀ ਅਨੁਵਾਦ ਪ੍ਰਕਿਰਿਆ ਬਹੁਤ ਆਸਾਨ ਅਤੇ ਬਿਲਕੁੱਲ ਸਹੀ ਰੂਪ ਵਿੱਚ ਨਤੀਜੇ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭਾਸ਼ਾਈ ਅਨੁਵਾਦਾਂ ਦੇ ਬੰਧਨ ਟੁਟਣਗੇ ਅਤੇ ਨਵੀਂ ਭਾਸ਼ਾ ਸਿੱਖਣ, ਸਿਖਾਉਣ ਤੇ ਉਸ ਦਾ ਅਨੁਵਾਦ ਕਰਨ ਵਿੱਚ ਸੌਖ ਰਹੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹ ਨਵਾਂ ਸਾਫਟਵੇਅਰ ਭਾਰਤ ਸਰਕਾਰ ਦੇ ਮਿਨੀਸਟਰੀ ਆਫ ਕਾਮਰਸ ਐਂਡ ਇੰਡਸਟਰੀ ਦੇ ਡਿਪਾਰਟਮੈਂਟ ਆਫ ਪ੍ਰੋਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਦੇ ਕਾਪੀ ਰਾਈਟ ਆਫਿਸ ਦੁਆਰਾ ਪੇਟੈਂਟ ਕੀਤਾ ਗਿਆ ਹੈ। ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਵੀ ਹਾਜ਼ਰ ਹਨ।