ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਅਧਿਆਪਨ ਅਤੇ ਪਾਠ ਸਹਾਇਕ ਗਤੀਵਿਧੀਆਂ ਦੇ ਨਾਲ-ਨਾਲ ਸਿੱਖਿਆ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਬਦਲਦੇ ਸਮੇਂ ਅਤੇ ਟੈਕਨਾਲੋਜੀ ਦੇ ਦੌਰ ਵਿੱਚ ਕੰਪਿਊਟਰਾਈਜ਼ਡ ਅਤੇ ਇੰਟਰਨੈੱਟ ਅਧਾਰਤ ਕਾਲਜ ਦੇ ਸਮੁੱਚੇ ਢਾਂਚੇ ਨੂੰ ਹੋਰ ਵਿਕਸਿਤ ਕਰਨ ਲਈ ਪ੍ਰੋ. ਮਨਪ੍ਰੀਤ ਸਿੰਘ ਲਹਿਲ, ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਨੂੰ ਕਾਲਜ ਵਿਖੇ ਈ-ਡਾਟਾ ਮੈਨੇਜਮੈਂਟ ਸੈੱਲ ਦਾ ਨਵਾਂ ਡੀਨ ਨਿਯੁਕਤ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪ੍ਰੋ. ਮਨਪ੍ਰੀਤ ਸਿੰਘ ਲਹਿਲ ਨੂੰ ਨਿਯੁਕਤੀ ਪੱਤਰ ਸੌਪਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ਵਿੱਚ ਈ-ਡਾਟਾ ਮੈਨੇਜਮੈਂਟ ਸੈੱਲ ਹੋਰ ਦ੍ਰਿੜਤਾ, ਇੱਨੋਵੇਟਿਵ ਢੰਗਾਂ ਅਤੇ ਲਗਨ ਨਾਲ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਯੁੱਗ ਸੂਚਨਾ ਤੇ ਟੈਕਨਾਲੋਜੀ ਦਾ ਯੁੱਗ ਹੈ, ਇਸ ਦੇ ਨਾਲ ਚੱਲ ਕੇ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਆਈ.ਟੀ. ਸਦਕਾ ਹੀ ਸਹੀ ਰਿਕਾਰਡ ਰੱਖਦਿਆਂ ਬਹੁਤ ਥੌੜ੍ਹੇ ਸਮੇਂ ਵਿੱਚ ਆਮ ਲੋਕਾਂ ਦੇ ਕੰਮ ਹੋ ਰਹੇ ਹਨ। ਇਸ ਲਈ ਜੇਕਰ ਡਾਟਾ ਮੈਨੇਜਮੈਂਟ ਸੈੱਲ ਚੰਗੀ ਕਾਰਗੁਜ਼ਾਰੀ ਕਰੇਗਾ ਤਾਂ ਹੀ ਇਹ ਸਭ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਲਹਿਲ ਯੁਵਾ ਅਧਿਆਪਕ ਤੇ ਰਿਸਰਚਰ ਹਨ। ਉਨ੍ਹਾਂ ਦੀ ਪ੍ਰਤਿਭਾ ਤੋਂ ਕਾਲਜ ਨੂੰ ਬਹੁਤ ਆਸਾਂ ਹਨ। ਇਸ ਮੌਕੇ ਪ੍ਰੋ. ਲਹਿਲ ਨੇ ਪ੍ਰਿੰਸੀਪਲ ਡਾ. ਸਮਰਾ ਨੂੰ ਭਰੋਸਾ ਦਿਵਾਇਆ ਕਿ ਨਵੀਂ ਮਿਲੀ ਜ਼ਿੰਮੇਦਾਰੀ ਉਹ ਮਿਹਨਤ ਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ਡਾ. ਸੁਰਿੰਦਰਪਾਲ ਮੰਡ, ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ ਵੀ ਹਾਜ਼ਰ ਸਨ