ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ 1 ਅਗਸਤ ਤੋਂ 15 ਅਗਸਤ, 2021 ਤਕ ਸਵੱਛਤਾ ਪਖਵਾੜਾ ਮਨਾਇਆ ਗਿਆ। ਇਸ ਮੁਹਿੰਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਰੁੱਖ ਲਗਾ ਕੇ ਕੀਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕੀ ਅਜੋਕੇ ਯੁੱਗ ਵਿੱਚ ਵਾਤਾਵਰਣ ਦੀ ਸੰਭਾਲ ਤੇ ਸਾਫ ਸਫਾਈ ਬਹੁਤ ਜ਼ਰੂਰੀ ਹੋ ਗਈ ਹੈ। ਉਨ੍ਹਾਂ ਨੇ ਐਨ.ਐਸ.ਐਸ. ਵਲੰਟੀਅਰਾਂ ਨੂੰ ਪ੍ਰੇਰਤ ਕਰਦਿਆਂ ਹੋਇਆਂ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਵਿੱਚ ਅਹਿਮ ਭੂਮਿਕਾ ਅਦਾ ਕਰਨ ਲਈ ਕਿਹਾ। ਚੀਫ਼ ਪ੍ਰੋਗਰਾਮ ਅਫਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਇਸ ਸਵੱਛਤਾ ਪਖਵਾੜੇ ਦੌਰਾਨ ਪ੍ਰੋਗਰਾਮ ਅਫ਼ਸਰਾਂ ਅਤੇ ਕਰੀਬ ਚਾਲੀ ਵਲੰਟੀਅਰਾਂ ਨੇ ਆਪਣੀ ਗਲੀ, ਮੁਹੱਲੇ, ਪਿੰਡ, ਖੇਡ ਦੇ ਮੈਦਾਨ ਅਤੇ ਸ਼ਮਸ਼ਾਨਘਾਟ ਆਦਿ ਦੀ ਸਫਾਈ ਕੀਤੀ। ਇਸ ਤੋਂ ਇਲਾਵਾ ਵਾਲੰਟੀਅਰਜ਼ ਨੇ ਆਰ ਓ ਤੋਂ ਨਿਕਲਦੇ ਬੇਕਾਰ ਪਾਣੀ ਦੀ ਸੁਚੱਜੀ ਵਰਤੋਂ, ਰਸੋਈ ਦੇ ਕੂੜੇ ਦਾ ਪ੍ਰਬੰਧ ਅਤੇ ਇਕੋ ਬ੍ਰਿਕਸ ਬਾਰੇ ਆਪਣੇ ਮਾਡਲ ਪੇਸ਼ ਕੀਤੇ। ਇਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਜਾਗਰੂਕ ਕੀਤਾ। ਇਸ ਸਵੱਛਤਾ ਪੰਦਰਵਾੜੇ ਦੌਰਾਨ ਪ੍ਰੋਗਰਾਮ ਅਫ਼ਸਰ ਪ੍ਰੋ. ਨਵਨੀਤ ਅਰੋੜਾ, ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਪ੍ਰਿਯਾਂਕ ਸ਼ਾਰਦਾ ਨੇ ਅਹਿਮ ਭੂਮਿਕਾ ਨਿਭਾਈ।