ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਕਰਮਚਾਰੀ ਸ. ਮੱਖਣ ਸਿੰਘ, ਮਕੈਨਿਕ ਕਾਲਜ ਨੂੰ 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਅੱਜ ਮਿਤੀ 30 ਸਤੰਬਰ 2021 ਨੂੰ ਸੇਵਾ ਮੁਕਤ ਹੋ ਗਏ ਹਨ। ਅੱਜ ਇਸ ਸੁਹਿਰਦ ਕਰਮਚਾਰੀ ਦੇ ਸਨਮਾਨ ਵਿਚ ਕਾਲਜ ਵੱਲੋਂ ਇਕ ਸ਼ਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੇਵਾ ਮੁਕਤ ਹੋਏ ਸ. ਮੱਖਣ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸ. ਮੱਖਣ ਸਿੰਘ ਦੁਆਰਾ ਕਾਲਜ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਲੰਮੀ ਉਮਰ, ਤੰਦਰੁਸਤੀ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸ. ਮੱਖਣ ਸਿੰਘ ਇੱਕ ਮਿਹਨਤੀ ਅਤੇ ਇਮਾਨਦਾਰ ਕਰਮਚਾਰੀ ਸਨ ਅਤੇ ਉਨ੍ਹਾਂ ਵਲੋਂ ਕਾਲਜ ਨੂੰ ਦਿੱਤੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਨੂੰ ਗਰੈਚੂਟੀ ਚੈੱਕ ਦੇ ਰੂਪ ਵਿਚ ਉਨ੍ਹਾਂ ਦੀ ਸੇਵਾ ਮੁਕਤੀ ਦਾ ਲਾਭ ਵੀ ਦਿੱਤਾ ਗਿਆ। ਪ੍ਰਿੰਸੀਪਲ ਡਾ. ਸਮਰਾ ਦੁਆਰਾ ਇਸ ਸੁਹਰਦ ਕਰਮਚਾਰੀ ਨੂੰ ਗਰੈਚੁਟੀ ਦਾ ਚੈੱਕ ਮੌਕੇ ਤੇ ਹੀ ਦਿੱਤਾ। ਇਸ ਮੌਕੇ ਸੇਵਾਮੁਕਤ ਹੋ ਰਹੇ ਸ. ਮੱਖਣ ਸਿੰਘ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਵਲੋਂ ਮਿਲੇ ਸਹਿਯੋਗ ਦੀ ਲਈ ਧੰਨਵਾਦ ਕੀਤਾ। ਉਹਨਾਂ ਪ੍ਰਿੰਸੀਪਲ ਅਤੇ ਸਟਾਫ ਦਾ ਨਿੱਘੀ ਵਿਦਾਇਗੀ ਲਈ ਧੰਨਵਾਦ ਕੀਤਾ। ਇਸ ਮੌਕੇ ਕੰਵਰ ਸੁਖਜੀਤ ਸਿੰਘ ਦਫਤਰ ਸੁਪਰਡੈਂਟ, ਮੋਹਨ ਲਾਲ, ਜਗਦੀਸ਼ ਸਿੰਘ, ਸੁਰਿੰਦਰ ਕੁਮਾਰ ਚਲੋਤਰਾ ਪੀ.ਏ. ਟੂ ਪਿੰ੍ਰਸੀਪਲ, ਅਸ਼ਵਨੀ ਕੁਮਾਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।