
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੀ.ਜੀ. ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵੱਲੋਂ 20ਵਾਂ ਸਲਾਨਾ ਆਨਲਾਈਨ ਪਲਾਜ਼ਮਾ-2021 ਦਾ ਆਯੋਜਨ ਕੀਤਾ ਗਿਆ। ਅੰਤਰ ਕਾਲਜ ਮੁਲਾਬਲਿਆਂ ਵਿਚ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਫਗਵਾੜਾ, ਲੁਧਿਆਣਾ, ਨਿਊ ਦਿੱਲੀ, ਗੁਰਦਾਸਪੁਰ ਸ਼ਹਿਰਾਂ ਦੇ 27 ਕਾਲਜਾਂ ਦੇ 286 ਵਿਦਿਆਰਥੀਆਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੂੰ 12 ਵੱਖੋਂ-ਵੱਖ ਪ੍ਰਤਿਯੋਗਤਾਵਾਂ ਜਿਵੇਂ ਟੈੱਕ ਜੀ.ਡੀ, ਆਈ.ਟੀ. ਇਨ ਕਲਰਜ਼, ਸੋਫਟਵੇਅਰ ਸ਼ੋਅਕੇਸ, ਲੋਗੋ ਡਿਜ਼ਾਈਨਿੰਗ, ਲੋਜਿਕ ਵਰਲਪੂਲ, ਟੈਸਟ ਯੂਅਰ ਟੈਕਨੀਕਲ ਸਕਿਲੱਜ਼, ਨੈੱਟ ਸੈਵੀ, ਆਈਡੀਆ ਸਨੈਪਸ਼ੋਟਜ਼, ਆਈ.ਟੀ.ਕਵਿੱਜ਼, ਵੈਬ ਪਾਰਟਲ ਡਿਵਿਲਪਮੈਂਟ, ਆਰ ਜੇਇੰਗ, ਫਰੇਮੇਜ਼, ਵਿੱਚ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਮਿਲਿਆ। ਪਲਾਜ਼ਮਾ 2021 ਵਿੱਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਲੋ ਸ਼ਾਮਲ ਹੋਏ। ਉਨ੍ਹਾਂ ਦਾ ਸੁਆਗਤ ਮੁਖੀ ਵਿਭਾਗ ਡਾ. ਮਨੋਹਰ ਸਿੰਘ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕੈਰੀਅਰ ਬਣਾਉਣ ਲਈ ਆਪਣੇ ਹੀ ਦੇਸ਼ ਨੂੰ ਤੱਵਜ਼ੋਂ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਾਲਜ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ ਅਤੇ ਆਪਣੀ ਲਗਨ ਤੇ ਮਿਹਨਤ ਨਾਲ ਹਰ ਫਰੰਟ ‘ਤੇ ਕਾਲਜ ਅਤੇ ਦੇਸ਼ ਦਾ ਨਾਂ ਚਮਕਾਉਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਸਾਡੀ ਸੰਸਥਾ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਪ੍ਰਤੀਬੱਧ ਹੈ ਅਤੇ ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦੇ ਹਲ ਲਈ ਉਨ੍ਹਾਂ ਨਾਲ ਜਦੋਂ ਮਰਜ਼ੀ ਸਪੰਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਪਲਾਜ਼ਮਾ 2021 ਦਾ ਓਪਨ ਡਿਕਲੇਅਰ ਕੀਤਾ। ਮੁਖੀ ਵਿਭਾਗ ਡਾ. ਮਨੋਹਰ ਸਿੰਘ ਨੇ ਪ੍ਰੋਗਰਾਮ ਨਾਲ ਜਾਣ ਪਛਾਣ ਕਰਵਾਈ ਅਤੇ ਪ੍ਰੋਗਰਾਮ ਦੇ ਆਯੋਜਨ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਡਾ. ਸਮਰਾ ਦਾ ਧੰਨਵਾਦ ਕੀਤਾ।ਉਨ੍ਹਾਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਅਧਿਆਪਕਾਂ ਜੱਜਾਂ ਅਤੇ ਵਿਦਿਆਰਥੀਆਂ ਦਾ ਵੀ ਸੁਆਗਤ ਕੀਤਾ। ਇਸ ਪਲਾਜ਼ਮਾ ਸਮਾਗਮ ਦਾ ਟੈਕਨੀਕਲ ਕਾਰਜ ਪ੍ਰੋ. ਮਨਪ੍ਰੀਤ ਸਿੰਘ ਲਹਿਲ ਅਤੇ ਮੰਚ ਸੰਚਾਲਨ ਦਾ ਕਾਰਜ ਡਾ. ਦਲਜੀਤ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਦੌਰਾਨ ਡਾ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਸੰਜੀਵ ਆਨੰਦ, ਪ੍ਰੋ. ਸੰਦੀਪ ਬਸੀ, ਡਾ. ਬਲਦੇਵ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੌ. ਸੰਦੀਪ ਸਿੰਘ, ਪ੍ਰੋ. ਮੰਦੀਪ ਭਾਟੀਆ, ਪ੍ਰੌ. ਗਗਨਦੀਪ ਸਿੰਘ, ਪ੍ਰੋ. ਰਤਨਾਕਰ ਮਾਨ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਰਹੇ। ਵਿਭਾਗ ਮੁਖੀ ਡਾ. ਮਨੋਹਰ ਸਿੰਘ ਦੇ ਰਸਮੀ ਧੰਨਵਾਦ ਰਾਹੀ ਸਮਾਰੋਹ ਦਾ ਸਮਾਪਨ ਹੋਇਆ।