ਲਾਇਲਪੁਰ ਖ਼ਾਲਸਾ ਕਾਲਜ ਦੇ ਖੇਡ ਟਰਾਇਲਾਂ ਨੂੰ ਭਰਵਾਂ ਹੁੰਗਰਾ
22 ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੇਡ ਜਨਰਲ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ
ਇਤਿਹਾਸ ਸਿਰਜਣ ਵਾਲੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਸੈਸ਼ਨ 2019-20 ਲਈ ਵੱਖ ਵੱਖ
ਖੇਡਾਂ ਦੇ ਚੋਣ ਟਰਾਇਲ ਮਿਤੀ 28, 29 ਅਤੇ 30 ਮਈ 2019 ਨੂੰ ਕਰਵਾਏ ਗਏ। 900 ਤੋਂ ਵੱਧ
ਵਿਦਿਆਰਥੀਆਂ ਨੇ ਇਨ੍ਹਾਂ ਖੇਡ ਟਰਾਇਲਾਂ ਵਿਚ ਹਿੱਸਾ ਲਿਆ ਜਿਸ ਵਿਚੋਂ 400 ਦੇ ਲਗਭਗ
ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਟਰਾਇਲਾਂ ਦੌਰਾਨ ਖਿਡਾਰੀਆਂ ਵਿੱਚ ਭਾਰੀ
ਉਤਸ਼ਾਹ ਦੇਖਣ ਨੂੰ ਮਿਲਿਆ। ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ
ਚੁਣੇ ਹੋਏ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਜਿਵੇਂ ਮੁਫਤ ਵਿਦਿਆ, ਟ੍ਰੇਨਿੰਗ, ਡਾਇਟ ਆਦਿ
ਮੁਹਈਆ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾਂ ਵਧੀਆ ਖਿਡਾਰੀਆਂ ਨੂੰ ਨਕਦ
ਇਨਾਮ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਖੂਬ ਮਿਹਨਤ ਕਰਕੇ
ਕਾਲਜ ਦੇ ਇਤਿਹਾਸ ਨੂੰ ਕਾਇਮ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਨ੍ਹਾਂ ਖੇਡ ਟਰਾਇਲਾਂ ਵਿਚ ਪ੍ਰੋ.
ਜਸਪਾਲ ਸਿੰਘ ਮੁਖੀ ਖੇਡ ਵਿਭਾਗ ਅਤੇ ਉਨ੍ਹਾਂ ਦੀ ਸਪੋਰਟਸ ਕਮੇਟੀ ਦਾ ਵੀ ਵਿਸ਼ੇਸ਼ ਯੋਗਦਾਨ
ਰਿਹਾ।