ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਹੋਰ ਪਾਠ-ਸਹਾਇਕ ਗਤੀਵਿਧੀਆ ਰਾਹੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਤਤਪਰ ਰਹਿੰਦਾ ਹੈ। ਕਾਲਜ ਵਿਖੇ ਲਾਇਬਰੇਰੀ ਵਿਚ ਵਿਦਿਆਰਥੀਆਂ ਅਤੇ ਸਟਾਫ ਨਾਲ ਸੰਬੰਧਤ ਮਾਮਲੇ ਵਿਚਾਰਨ ਤੇ ਉਨ੍ਹਾਂ ਦਾ ਹੱਲ ਕਰਨ ਲਈ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵਲੋਂ ਪ੍ਰੋ. ਅਹੁਜਾ ਸੰਦੀਪ ਅਸਿਸਟੈਂਟ ਪ੍ਰੋਫੈਸਰ ਅੰਗਰੇਜ਼ੀ ਵਿਭਾਗ ਨੂੰ ਲਾਇਬਰੇਰੀ ਕਮੇਟੀ ਦਾ ਕਨੀਵਨਰ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਪੱਤਰ ਸੌਂਪਦਿਆਂ ਪ੍ਰਿੰਸੀਪਲ ਡਾ. ਸਮਰਾ ਨੇ ਪ੍ਰੋ. ਅਹੁਜਾ ਸੰਦੀਪ ਨੂੰ ਵਧਾਈ ਦਿੱਤੀ ਅਤੇ ਨਵੀਂ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਸ਼ੁਭਕਾਮਨਾਵਾਂ ਦਿੱਤੀਆ। ਉਨ੍ਹਾਂ ਕਿਹਾ ਕਿ ਲਾਇਬੇ੍ਰਰੀ ਵਿਦਿਆਰਥੀਆਂ ਦਾ ਵਿੱਦਿਅਕ ਘਰ ਹੁੰਦੀ ਹੈ। ਇਸ ਦਾ ਰੱਖ ਰਖਾਓ ਤੇ ਵਿਦਿਆਰਥੀਆਂ ਦੇ ਲਾਇਬ੍ਰੇਰੀ ਨਾਲ ਸੰਬੰਧਤ ਮਸਲੇ ਵਿਚਾਰਨ ਲਈ ਇੱਕ ਸੂਝਵਾਨ ਤੇ ਗੰਭੀਰ ਪੁਸਤਕ ਰੀਡਰ ਅਧਿਆਪਕ ਦੀ ਜ਼ਰੂਰਤ ਸੀ। ਉਹਨਾਂ ਕਿਹਾ ਕਿ ਪ੍ਰੋ. ਅਹੁਜਾ ਇੱਕ ਪ੍ਰਤਿਭਾਵਾਨ ਅਧਿਆਪਕ ਹਨ ਤੇ ਇਹ ਜ਼ਿੰਮੇਵਾਰੀ ਇੱਕ ਯੂਵਾ ਅਧਿਆਪਕ ਨੂੰ ਸੌਂਪ ਕੇ ਉਹ ਅਤਿਅੰਤ ਖੁਸ਼ੀ ਮਹਿਸੂਸ ਕਰਦੇ ਹਨ। ਇਸ ਮੌਕੇ ਪ੍ਰੋ. ਅਹੁਜਾ ਸੰਦੀਪ ਨੇ ਇਸ ਅਹੁਦੇ ਲਈ ਉਨ੍ਹਾਂ ’ਤੇ ਵਿਸ਼ਵਾਸ ਜਤਾਉਣ ਲਈ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਤੌਰ ਕਨਵੀਨਰ ਉਹ ਪ੍ਰਿੰਸੀਪਲ ਡਾ. ਸਮਰਾ ਦੀ ਦੇਖ-ਰੇਖ ਹੇਠ ਕੰਮ ਕਰਕੇ ਅਤਿ ਖੁਸ਼ੀ ਮਹਿਸੂਸ ਕਰਨਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਲਾਇਬਰੇਰੀ ਨਾਲ ਸੰਬੰਧਤ ਹਰ ਕਾਰਜ ਨੂੰ ਬੜੀ ਲਗਨ ਤੇ ਤਨਦੇਹੀ ਨਾਲ ਕਰਦੇ ਹੋਏ ਵਿਦਿਆਰਥੀਆਂ ਦੀ ਹਰ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਅਫੇਅਰਜ਼ ਵੀ ਹਾਜ਼ਰ ਸਨ।