ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਪੜ੍ਹਾਈ ਤੋਂ ਇਲਾਵਾ ਕਲਾ ਦੇ ਖੇਤਰ ਵਿਚ ਵੀ
ਪ੍ਰਾਪਤੀਆਂ ਕਰਨ ਲਈ ਜਾਣੇ ਜਾਂਦੇ ਹਨ। ਇਸੇ ਲੜੀ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸੀ.ਟੀ. ਇੰਸਟੀਚਿਊਟ,
ਮਕਸੁਦਾ ਵਿਖੇ ਹੋਏ ਸਮਾਗਮ ‘ਕਲਰਜ਼-2021’ ਵਿਚ ਭਾਗ ਲੈਂਦਿਆਂ ਪੋਸਟਰ ਮੇਕਿੰਗ ਅਤੇ ਮਹਿੰਦੀ
ਲਗਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਘ ਸਮਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਉਨ੍ਹਾਂ
ਜਾਣਕਾਰੀ ਦਿੰਦਿਆਂ ਕਿਹਾ ਕਿ ‘ਕਲਰਜ਼-2021’ ਵਿਚ ਡਾ. ਪਲਵਿੰਦਰ ਸਿੰਘ, ਡਿਪਟੀ ਡੀਨ ਸਭਿਆਚਾਰਕ ਗਤੀਵਿਧੀਆਂ
ਅਤੇ ਡਾ. ਅਜੀਤ ਪਾਲ ਸਿੰਘ ਤੇ ਪ੍ਰੋ. ਸ਼ਿਫਾਲੀ ਤਨੇਜਾ ਇੰਚਾਰਜਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ
ਭਾਗ ਲਿਆ। ਪੋਸਟਰ ਮੇਕਿੰਗ ਵਿਚ ਸ਼ਮਸ਼ੇਰ ਸਿੰਘ ਨੇ ਜਦਕਿ ਮਹਿੰਦੀ ਲਗਾਉਣ ਵਿਚ ਰਜਨੀਸ਼ ਨੇ ਪਹਿਲਾ ਸਥਾਨ
ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਕਲਾਕਾਰ ਗੁਰੂ ਨਾਨਕ ਦੇਵ ਯੂਨੀਵਰਿਸਿਟਰੀ ਦੇ ਯੁਵਕ
ਮੇਲਿਆਂ ਵਿਚ ਵੀ ਜਿੱਤਾਂ ਦਰਜ ਕਰਦੇ ਹਨ। ਉਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਜੀਵਨ ਵਿਚ ਹੋਰ ਮਿਹਨਤ ਕਰਦੇ ਰਹਿਣ
ਅਤੇ ਉੱਚ ਪ੍ਰਾਪਤੀਆਂ ਕਰਨ ਲਈ ਪੇ੍ਰਰਨਾ ਦਿੱਤੀ। ਅਧਿਆਪਕਾਂ ਦੀ ਸਮੁੱਚੀ ਟੀਮ ਨੂੰ ਵਿਦਿਆਰਥੀਆਂ ਦੇ
ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰਦੇ ਰਹਿਣ ਲਈ ਵੀ ਕਿਹਾ।