
ਜਲੰਧਰ :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ
ਨਾਨ-ਟੀਚਿੰਗ ਸਟਾਫ ਮੈਂਬਰਾਂ ਨੇ ਨਵੇਂ ਵਰ੍ਹੇ 2021 ਦੀ ਆਮਦ ’ਤੇ ਕਾਲਜ ਦੇ
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈਆਂ
ਦਿੱਤੀਆਂ। ਸਟਾਫ ਮੈਂਬਰਾਂ ਨੇ ਨਵੇਂ ਸਾਲ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ
ਨਵਾਂ ਸਾਲ ਕਾਲਜ ਲਈ ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ। ਸਟਾਫ ਨੇ ਕਾਮਨਾ ਕੀਤੀ ਕਿ
ਪਰਮਾਤਮਾ ਉਨ੍ਹਾਂ ਨੂੰ ਹੋਰ ਬਲ ਬਖਸ਼ੇ ਤਾਂ ਜੋ ਵਿਦਿਆ ਦੇ ਖੇਤਰ ਦੀ ਇਹ ਵਿਲੱਖਣ ਸੰਸਥਾ
ਵਿਦਿਆ ਦੇ ਨਾਲ ਨਾਲ ਸਮਾਜ ਦੇ ਹਰ ਖੇਤਰ ਵਿਚ ਆਪਣਾ ਵੱਡਮੁਲਾ ਯੋਗਦਾਨ ਪਾਵੇ।
ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਡਾ. ਸਮਰਾ ਦੀ ਸੁਯੋਗ ਅਗਵਾਈ ਵਿਚ ਕਾਲਜ ਹਰ ਖੇਤਰ ਵਿਚ
ਤਰੱਕੀ ਕਰ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਮੂਹ
ਸਟਾਫ ਨੂੰ ਵੀ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀ ਤਰੱਕੀ ਵਿਚ
ਸਟਾਫ ਦਾ ਅਹਿਮ ਯੋਗਦਾਨ ਹੁੰਦਾ ਹੈ ਅਤੇ ਕਾਲਜ ਦਾ ਸਮੂਹ ਸਟਾਫ ਗਵਰਨਿੰਗ ਕੌਂਸਲ
ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਸੁਯੋਗ ਅਗਵਾਈ ਵਿਚ ਇਕਜੁੱਟ ਹੋ ਕੇ ਕਾਲਜ ਦੀ ਤਰੱਕੀ
ਲਈ ਦਿਨ ਰਾਤ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਾਲ 2021 ਵਿਚ ਵੀ
ਪਰਮਾਤਮਾ ਦੀ ਕਿਰਪਾ ਨਾਲ ਇਹ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਿਆ ਰਹੇਗਾ। ਇਸ
ਮੌਕੇ ਰਾਣਾ ਰਲਹਨ, ਅਕਾਊਂਟਸ ਸੁਪਰਡੈਂਟ,ਸੁਰਿੰਦਰ ਕੁਮਾਰ ਚਲੋਤਰਾ,
ਪੀ.ਏ. ਟੂ ਪ੍ਰਿੰਸੀਪਲ,ਮਨੋਜ ਕੁਮਾਰ, ਸਰੂਪ ਲਾਲ, ਸੁਖਪ੍ਰੀਤ ਕੌਰ ਤੇ
ਤਵਨੀਤ ਕੌਰ ਵੀ ਹਾਜ਼ਰ ਸਨ।