ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ ਇਨਵਾਇਰਮੈਂਟਲ ਸਟੱਡੀਜ਼ ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ
ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਿਖਾਉਂਦੇ ਹੋਏ ਪੋਸਟਰ ਬਣਾਏ।ਇਸਦੇ
ਨਾਲ ਹੀ ਉਨ੍ਹਾਂ ਨੇ ਵਿਅਰਥ ਪਦਾਰਥਾਂ ਜਿਵੇਂ ਪਲਾਸਟਿਕ ਦੀਆਂ ਬੋਤਲਾਂ, ਜਿਊਟ ਆਦਿ ਦੀ ਵਰਤੋਂ ਕਰਕੇ ਖੂਬਸੂਰਤ
ਪਲਾਂਟਰਾਂ(ਗਮਲਿਆਂ) ਦਾ ਨਿਰਮਾਣ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਮੈਡਮ ਨੇ ਵਿਭਾਗ ਦੇ ਮੁਖੀ ਡਾ ਮੁਕਤਾ ਚੁੰਮ ਦੀ ਅਗਵਾਈ ਵਿਚ ਕਰਵਾਏ ਗਏ ਇਸ ਉਪਰਾਲੇ
ਦੀ ਸ਼ਲਾਘਾ ਕੀਤੀ।