ਜਲੰਧਰ :- ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ ਦੇ ਇਨਵਾਇਰਮੈਂਟਲ ਸਟੱਡੀਜ਼ ਵਿਭਾਗ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ।ਕਾਲਜ ਦੇ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਆਪਣੇ ਘਰਾਂ ਤੇ ਆਸ ਪਾਸ ਪੌਦੇ ਲਗਾ ਕੇ ਇਸ ਵਿਚ ਸ਼ਿਰਕਤ ਕੀਤੀ।ਕਾਲਜ ਪ੍ਰਿੰਸੀਪਲ ਡਾ ਨਵਜੋਤ ਮੈਡਮ ਨੇ ਵਿਭਾਗ ਦੇ ਮੁਖੀ ਡਾ ਮੁਕਤਾ ਚੁੰਮ ਦੀ ਅਗਵਾਈ ਵਿਚ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।