। ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਸੁਤੰਤਰਤਾ ਦਿਵਸ ਦੀ 75 ਵੀਂ ਵਰੇਗੰਢ ਨੂੰ ਸਮਰਪਿਤ ਪੌਦੇ ਲਾਉਣ ਦੀ ਮੁਹਿੰਮ ਚਲਾਈ ਗਈ।ਕਾਲਜ ਪਿੰ੍ਰੰਸੀਪਲ ਡਾ. ਨਵਜੋਤ ਜੀ ਨੇ ਇਸ ਮੁਹਿੰਮ ਦੀ ਅਗਵਾਈ ਕਰਦਿਆਂ ਕਿਹਾ ਕਿ ਕਾਲਜ ਹਮੇਸ਼ਾ ਹੀ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਲੈ ਕੇ ਗੰਭੀਰ ਤੇ ਜਾਗਰੂਕ ਰਿਹਾ ਹੈ ਤੇ ਸਮੇਂ ਸਮੇਂ ਤੇ ਇਸ ਦਿਸ਼ਾ ਵਿਚ ਬਹੁਤ ਸਾਰੇ ਕਾਰਜ ਸਫਲਤਾ ਨਾਲ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਉੱਦਮਾ ਸਦਕਾ ਹੀ ਸਮਾਜ ਬਿਹਤਰ ਬਣ ਸਕਦਾ ਹੈ ਤੇ ਅਸੀਂ ਆਉਣ ਵਾਲੀਆਂ ਨਸਲਾਂ ਪ੍ਰਤੀ ਅਪਣਾ ਫ਼ਰਜ਼ ਬਾਖੂਬੀ ਨਿਭਾ ਸਕਦੇ ਹਾਂ। ਡਿਸਟ੍ਰਿਕਟ ਸਾਂਝ ਕੇਂਦਰ ਕਮਿਸ਼ਨਰੇਟ ਜਲੰਧਰ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਗਈ। ਇਸ ਵਿੱਚ ਬਹੁਤ ਸਾਰੀਆਂ ਮਾਣਯੋਗ ਸਖæਸæੀਅਤਾਂ ਇੰਸਪੈਕਟਰ ਸੰਜ਼ੀਵ ਭਨੋਟ, ਇੰਸਪੈਕਟਰ ਗੁਰਦੀਪ ਲਾਲ, ਇੰਸਪੈਕਟਰ ਜਸਵੰਤ ਕੌਰ, ਗੁਰਿੰਦਰ ਸਿੰਘ, ਰਜਨੀ, ਸ੍ਰੀਮਤੀ ਪ੍ਰਵੀਨ ਅਬਰੋਲ, ਸ੍ਰੀਮਤੀ ਕੁਲਵਿੰਦਰ ਦੀਪ ਕੌਰ ਆਦਿ ਉਪਸਥਿਤ ਸਨ। ਕਾਲਜ ਪ੍ਰਿੰਸੀਪਲ ਡਾਕਟਰ ਨਵਜੋਤ ਜੀ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਤੇ ਵੱਖੋ ਵੱਖਰੇ ਛਾਂਦਾਰ, ਫਲਾਂ ਦੇ ਬੂਟੇ ਲਗਾਏ। ਮਹਿਮਾਨਾਂ ਨੇ ਕਾਲਜ ਦੇ ਹਰੇ ਭਰੇ ਕੈਂਪਸ ਲਈ ਮੈਡਮ ਦੀ ਪ੍ਰਸੰਸਾ ਕੀਤੀ। ਅੰਤ ਵਿਚ ਪ੍ਰਿੰਸੀਪਲ ਮੈਡਮ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਇਸ ਮਹੱਤਵਪੂਰਣ ਕਾਰਜ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ।