ਮਿਤੀ 27/08/2021 ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ 15 ਐਨ. ਸੀ. ਸੀ. ਕੈਡਿਟਾਂ ਨੇ ਦੋ ਕਿਲੋਮੀਟਰ ਦੌੜ
ਰਾਹੀ “ਫਿਟ ਇੰਡੀਆਂ ਮੂਵਮੈਂਟ” ਵਿਚ ਭਾਗ ਲੈਦਿਆਂ ਆਜ਼ਾਦੀ ਦਾ ਮਹਾਂਉਤਸਵ ਵਿਚ ਯੋਗਦਾਨ ਪਾਇਆ। ਕਰਨਲ
ਨਰਿੰਦਰ ਤੂਰ (ਸੈਕਿੰਡ ਪੰਜਾਬ ਬਟਾਲੀਅਨ ਐਨ. ਸੀ. ਸੀ. ਜਲੰਧਰ, ਕਾਲਜ ਦੇ ਏ.ਐਨ.ਓ. ਲੈਫ. ਰੂਪਾਲੀ ਰਾਜਦਾਨ ਦੀ
ਅਗਵਾਈ ਵਿਚ ਕੈਡਿਟਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਇਸ ਵਿਚ ਭਾਗ ਲਿਆ। ਇਹਨਾਂ 15 ਐਨ. ਸੀ. ਸੀ. ਕੈਡਿਟਾਂ
ਨੂੰ ਯੁਵਕ ਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਸਰਟੀਫੀਕੇਟ ਵੀ ਦਿੱਤੇ ਗਏ। ਵਿਦਿਆਰਥੀਆਂ ਨੇ ਸੰਬੰਧਿਤ
ਵੈਬਸਾਈਟਾਂ ਤੇ ਆਪਣੀਆਂ ਤਸਵੀਰਾਂ ਤੇ ਵੀਡਿਓ ਵੀ ਅਪਲੋਡ ਕੀਤੀਆਂ। ਐਨ.ਸੀ.ਸੀ ਵਿਭਾਗ ਦੀ ਇਸ ਗਤੀਵਿਧੀ ਲਈ ਕਾਲਜ ਦੇ
ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਤੇ ਅਧਿਆਪਕ ਡਾ. ਰੂਪਾਲੀ ਰਾਜਦਾਨ ਦੀ ਪ੍ਰਸੰਸਾ ਕੀਤੀ।