ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿੱਥੇ ਵਿੱਦਿਅਕ ਖੇਡਾਂ ਅਤੇ ਸਭਿਆਚਾਰਕ ਖੇਤਰ ਵਿਚ ਮੱਲਾ ਮਾਰ ਰਿਹਾ ਹੈ ਉੱਥੇ ਸਮਾਜ ਵਿਚ ਜਾਗਰੁਕਤਾ ਪੈਦਾ ਕਰਨ ਲਈ ਵੱਖ-ਵੱਖ ਸਮੇਂ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ “ਜੈਂਡਰ ਸੈਂਸਟਾਈਜ਼ੇਸ਼ਨ ਐਂਡ ਲੀਗਲ ਰਾਈਟ ਫਾਰ ਵੁਮੈਨ ਐਂਡ ਚਾਈਲਡ” ਵਿਸ਼ੇ ’ਤੇ ਗਰੀਵੀਐਂਸ ਸੈੱਲ ਅਤੇ ਲੀਗਲ ਏਡ ਸੈੱਲ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਸ. ਅਮਰਜੀਤ ਸਿੰਘ ਭੁੱਲਰ (ਜ਼ਿਲ੍ਹਾ ਪ੍ਰੋਗਰਾਮ ਅਫਸਰ ਜਲੰਧਰ ਸਮਾਜਿਕ ਸੁਰਖਿਆ ਵੁਮੈਨ ਐਂਡ ਚਾਈਲਡ ਡਿਵੈਲਪਮੈਂਟ) ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਵਕਤਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਅਜਿਹੇ ਪ੍ਰੋਗਰਾਮਾਂ ਨੂੰ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਚੇਤੰਨਤਾ/ਜਾਗਰੁਕਤਾ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਸਾਡੇ ਕਾਲਜ ਦੇ ਗਰੀਵੀਐਂਸ ਸੈੱਲ ਅਤੇ ਲੀਗਲ ਏਡ ਕਲੱਬ ਵਲੋਂ ਵੱਖ-ਵੱਖ ਸਮੇਂ ਕਰਵਾਏ ਜਾਂਦੇ ਹਨ। ਪ੍ਰਿੰਸੀਪਲ ਡਾ. ਸਮਰਾ ਨੇ ਦੋਹਾਂ ਸਮਾਜਕ ਸੈੱਲਾਂ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ। ਇਸ ਮੌਕੇ ਵਿਸ਼ੇਸ਼ ਵਕਤਾ ਡਾ. ਭੁੱਲਰ ਨੇ ਕਿਹਾ ਕਿ ਮੁੰਡੇ ਅਤੇ ਕੁੜੀ ਵਿਚ ਅੰਤਰ ਸਿਰਫ਼ ਬਾਇਓਲੋਜੀਕਲ ਹੈ। ਇਸ ਲਈ ਸਮਾਜ ਵਿਚ ਵਧੀ ਹੋਈ ਲਿੰਗਕ ਮੱਤਭੇਦ ਨੂੰ ਖਤਮ ਕਰਨਾ ਚਾਹੀਦਾ ਹੈ। ਇਨ੍ਹਾਂ ਵਖਰੇਵਿਆਂ ਨੂੰ ਖਤਮ ਕਰਨ ਲਈ ਅਜਿਹੇ ਜਾਗਰੁਕਤਾ ਵਾਲੇ ਕਾਰਜ ਕਰਨ ਦੀ ਜ਼ਰੂਰਤ ਹੈ। ਇਸ ਲਈ ਸਰਕਾਰ ਵਲੋਂ ਵੱਖ-ਵੱਖ ਮੌਕਿਆਂ ਤੇ ਵੀ ਅਜਿਹੇ ਕਾਰਜ ਕੀਤੇ ਜਾਂਦੇ ਹਨ। ਗਰੀਵੀਐਂਸ ਰੀਡਰੈਸਲ ਸੈੱਲ ਅਤੇ ਲੀਗਲ ਏਡ ਸੈੱਲ ਦੇ ਸਹਿਯੋਗ ਨਾਲ ਦੋ ਵੱਖ-ਵੱਖ ਥਾਵਾਂ ’ਤੇ ਲੜਕਿਆਂ ਅਤੇ ਲੜਕੀਆਂ ਦੇ ਹੋਸਟਲ ਵਿਚ ਇਸ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਗਿਆ। ਇਸ ਮੌਕੇ ਡਾ. ਗਗਨਦੀਪ ਕੌਰ, ਕਨਵੀਨਰ ਗਰੀਵੀਐਂਸ ਰੀਡਰੈਸਲ ਸੈੱਲ, ਡਾ. ਐਸ.ਐਸ. ਬੈਂਸ ਕਨਵੀਨਰ ਲੀਗਲ ਏਡ ਸੈੱਲ, ਪ੍ਰੋ. ਅਰੁਣਜੀਤ ਕੌਰ, ਪ੍ਰੋ. ਜਸਵਿੰਦਰ ਕੋਰ, ਡਾ. ਜਸਵੰਤ ਕੌਰ, ਡਾ. ਮਨਮੀਤ ਸੋਢੀ, ਡਾ. ਉਪਮਾ ਅਰੋੜਾ, ਪ੍ਰੋ. ਸਤਪਾਲ, ਡਾ. ਪ੍ਰਿਆਂਕ ਸ਼ਾਰਦਾ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਦੇਵਿਕਾ ਗਾਂਧੀ ਇਸ ਮੌਕੇ ਹਾਜ਼ਰ ਸਨ।