ਜਲੰਧਰ  (ਨਿਤਿਨ )ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੁਏਟ ਗਣਿਤ ਵਿਭਾਗ ਵੱਲੋਂ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ ਜਿਸ ਵਿੱਚ 23 ਕਾਲਜਾਂ ਦੇ 320 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ ਡਾ. ਆਰ.ਆਰ. ਸਿਨਹਾ ਐਸੋਸੀੲਟੇ ਪ੍ਰੋਫੈਸਰ, ਐਨਆਈਟੀ ਜਲੰਧਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਅਤੇ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਦੁਆਰਾ ਮੁੱਖ ਮਹਿਮਾਨ ਦਾ ਸੁਆਗਤ ਗੁਲਦਸਤੇ ਦੇ ਕੇ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਜਸਰੀਨ ਕੌਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਗਣਿਤ ਵਿਭਾਗ ਦੁਆਰਾ ਮਨਾਇਆ ਜਾ ਰਿਹਾ ਇਹ ਦਿਵਸ ਬਹੁਤ ਹੀ ਸ਼ਲਾਘਾ ਭਰਪੂਰ ਕਾਰਜ ਹੈ। ਉਨ੍ਹਾਂ ਕਿਹਾ ਕਿ ਅੱਜ ਪਾਈ ਦਿਵਸ ਵੀ ਹੈ, ਜਿਸ ਦਾ ਗਣਿਤ ਵਿੱਚ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਵਿਦਿਆਰਥੀਆਂ ਵਿਚ ਵਿਸ਼ੇ ਸੰਬੰਧੀ ਉਤਸਾਹ ਭਰਦੇ ਹਨ, ਉੱਥੇ ਇਸ ਖੇਤਰ ਵਿਚ ਖੋਜ ਦੀਆਂ ਨਵੀਨ ਸੰਭਾਵਨਾਵਾਂ ਵੀ ਉਜਾਗਰ ਕਰਦੇ ਹਨ। ਉਨ੍ਹਾਂ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਵਿਦਿਆਰਥੀ ਗਣਿਤ ਵਿਸ਼ੇ ਵਿਚ ਦਿਲਚਸਪੀ ਲੈਂਦੇ ਹੋਏ ਚੰਗੀ ਪਲੇਸਮੇਂਟ ਵੀ ਲੈ ਰਹੇ ਹਨ। ਸਮਾਗਮ ਦੌਰਾਨ ਵੱਖ-ਵੱਖ ਈਵੈਂਟ ਦੇ ਅੰਤਰ ਕਾਲਜ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਡਾ. ਸਿਨਹਾ ਨੇ ਗਣਿਤ ਦਿਵਸ ਤੇ ਮਹੱਤਵ ਅਤੇ ਸ਼ਾਰਥਕਤਾ ਸੰਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਪੋਸਟਰ ਪ੍ਰੈਜੈਂਟੇਸ਼ਨ, ਮਾਡਲ ਪ੍ਰੈਜ਼ੈਟੇਸ਼ਨ, ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ, ਰੰਗੋਲੀ, ਕੁਇਜ਼, ਡਿਬੇਟ, ਐਕਸਟੈਮਪੋਰ ਆਦਿ ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਹ ਸਾਰੀਆਂ ਈਵੈਂਟਸ ਦੇ ਥੀਮ ਗਣਿਤ ਵਿਸ਼ੇ ’ਤੇ ਅਧਾਰਿਤ ਸਨ। ਸਮਾਗਮ ਗਣਿਤ ਵਿਸ਼ੇ ਦੀ ਅਹਿਮੀਅਤ ਅਤੇ ਗਣਿਤ ਵਿੱਚ ਖੋਜ ਦੀਆਂ ਸੰਭਾਵਨਾਵਾਂ ਅਤੇ ਗਣਿਤ ਦੀ ਸਮਾਜ ਨੂੰ ਦੇਣ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਪਤ ਹੋਇਆ। ਇਸ ਸਮਾਗਮ ਵਿੱਚ ਓਵਰਆਲ ਟਰਾਫੀ ਡੀ.ਏ.ਵੀ. ਕਾਲਜ ਜਲੰਧਰ, ਫਰਸਟ ਰੱਨਰਅਪ ਟਰਾਫੀ ਐਸ.ਐਸ.ਐਮ. ਕਾਲਜ, ਦੀਨਾ ਨਗਰ ਅਤੇ ਸੈਕੰਡ ਰਨਰਅਪ ਟਰਾਫੀ ਡੀ.ਏ.ਵੀ. ਯੂਨੀਵਰਸਿਟੀ, ਜਲੰਧਰ ਨੇ ਜਿੱਤੀ। ਸਮਾਗਮ ਦੇ ਅਖੀਰ ਵਿੱਚ ਡਾ. ਹਰਜੀਤ ਸਿੰਘ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਪ੍ਰੋ. ਜਸਰੀਨ, ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੈਥੇਮੈਟਿਕ ਦੇ ਉਦੇਸ਼ ਡਾ. ਦਿਨਕਰ ਸ਼ਰਮਾ ਨੇ ਪ੍ਰਸਤੁਤ ਕੀਤੇ ਤੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਪਲਵਿੰਦਰ ਸਿੰਘ ਅਤੇ ਡਾ. ਨੀਤਿਕ ਚੁੱਘ ਨੇ ਬਾਖੂਬੀ ਕੀਤਾ। ਇਸ ਮੌਕੇ ਪ੍ਰੋ. ਮਨੀਸ਼ ਗੋਇਲ, ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਪ੍ਰੋ. ਨਵਨੀਤ ਕੌਰ, ਪ੍ਰੋ. ਹਰਜਿੰਦਰ ਕੌਰ, ਪ੍ਰੋ. ਪ੍ਰਿਯੰਕਾ, ਪ੍ਰੋ. ਓਂਕਾਰ ਸਿੰਘ, ਪ੍ਰੋ. ਜਸਕਿਰਨ ਕੌਰ, ਪ੍ਰੋ. ਪ੍ਰਭਦੀਪ ਕੌਰ, ਪ੍ਰੋ. ਮਨਦੀਪ ਸਿੰਘ ਅਤੇ ਮਿਸ ਰਮਨਦੀਪ ਕੌਰ ਨੇ ਵੱਖ-ਵੱਖ ਈਵੈਂਟ ਵਿਚ ਬਤੌਰ ਡਿਪਟੀ ਕੋਆਰਡੀਨੇਟਰ ਵਿਸ਼ੇਸ਼ ਭੂਮਿਕਾ ਨਿਭਾਈ। ਸਮਾਗਮ ਗਣਿਤ ਵਿਸ਼ੇ ਦੇ ਮਹੱਤਵ, ਪ੍ਰਚਾਰ ਤੇ ਪ੍ਰਸਾਰ ਦਿੰਦਿਆਂ ਸੰਪੰਨ ਹੋਇਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਹਿਬਾਨ ਤੋਂ ਇਲਾਵਾ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।