ਜਲੰਧਰ :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਇਤਿਹਾਸ ਵਿਭਾਗ ਦੁਆਰਾ ਰਾਸ਼ਟਰਪਿਤਾ ਮਹਾਤਮਾ ਗਾਧੀ ਅਤੇ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਬਣਾਇਆ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਡਾ. ਸੁਮਨ ਚੋਪੜਾ, ਮੁਖੀ ਇਤਿਹਾਸ ਵਿਭਾਗ ਨੇ ਪ੍ਰਿੰਸੀਪਲ ਡਾ. ਸਮਰਾ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਸਮਰਾ ਨੇ ਰਾਸ਼ਟਰਪਿਤਾ ਮਹਾਤਮਾ ਗਾਧੀ ਅਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਫੁੱਲ ਅਰਪਿਤ ਕੀਤੇ। ਉਨ੍ਹਾ ਸੰਬੋਧਨ ਕਰਦਿਆ ਇਨ੍ਹਾ ਉੱਘੀਆ ਤੇ ਮਹਾਨ ਸ਼ਖ਼ਸੀਅਤਾ ਦੇ ਜੀਵਨ ਤੇ ਚਾਨਣਾ ਪਾਇਆ ਤੇ ਦੇਸ਼ ਨੂੰ ਉਨ੍ਹਾ ਦੀ ਦੇਣ ਸਬੰਧੀ ਆਪਣੇ ਵਿਚਾਰ ਪ੍ਰਸਤੁਤ ਕੀਤੇ। ਉਨ੍ਹਾ ਵਿਦਿਆਰਥੀਆˆ ਨੂੰ ਹਮੇਸ਼ਾ ਸੱਚ ਅਤੇ ਅਹਿੰਸਾ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਧੀ ਨੇ ਅਹਿੰਸਾ ਦੇ ਮਾਰਗ ‘ਤੇ ਚੱਲਦਿਆ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੁਆਰਾ ਦੇਸ਼ ਨੂੰ ਦਿੱਤੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਨੂੰ ਦੁਹਰਾਇਆ। ਉਨ੍ਹਾ ਇਸ ਮੌਕੇ ਕਿਹਾ ਕਿ ਕਿਸਾਨ ਹੀ ਪੂਰੀ ਦੁਨੀਆ ਨੂੰ ਅਨਾਜ ਮੁਹੱਈਆ ਕਰਦਾ ਹੈ, ਇਸ ਦੇ ਮਹੱਤਵ ਨੂੰ ਸ੍ਰੀ ਸ਼ਾਸਤਰੀ ਨੇ 70 ਸਾਲ ਪਹਿਲਾ ਹੀ ਸਮਝ ਲਿਆ ਸੀ। ਉਨ੍ਹਾ ਕਿਹਾ ਕਿ ਸਰਕਾਰ ਦੁਆਰਾ ਪਾਸ ਕੀਤੇ ਕਿਸਾਨਾ ਅਤੇ ਕਿਸਾਨੀ ਨਾਲ ਸਬੰਧਿਤ ਬਿੱਲਾ ਦੇ ਸੰਬੰਧ ਵਿੱਚ ਉਹ ਕਿਸਾਨਾ ਦੇ ਨਾਲ ਹਨ, ਪਰ ਇਹ ਵਿਰੋਧ ਮਹਾਤਮਾ ਗਾਧੀ ਜੀ ਦੇ ਅਹਿੰਸਾ ਦੇ ਸਿਧਾਤ ਦੀ ਪਾਲਣਾ ਕਰਦੇ ਹੋਏ ਸ਼ਾਤਮਈ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਕਿਸਾਨੀ ਤੇ ਅਹਿੰਸਾ ਸਾਡੀ ਸ਼ਕਤੀ ਹਨ। ਇਸ ਲਈ ਕਿਸਾਨੀ ਨੂੰ ਬਚਾਉਣ ਲਈ ਅਹਿੰਸਾ ਦਾ ਪੱਲਾ ਫੜ ਕੇ ਰੱਖਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆˆ ਨੇ ਸਵੱਛਤਾ ਦਾ ਸੰਦੇਸ਼ ਦਿੰਦੇ ਹੋਏ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈ ਰੱਖਣ ਦਾ ਪ੍ਰਣ ਕੀਤਾ ਅਤੇ ਆਪਣੇ ਦੇਸ਼ ਭਗਤਾ ਦੇ ਨਾਮ ਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਭਾਗ ਲਿਆ। ਕਰੋਨਾ ਵਾਇਰਸ ਦੇ ਖਤਰਿਆ ਦੇ ਮੱਦੇਨਜ਼ਰ ਵਿਦਿਆਰਥੀਆ ਨੇ ਵਿਅਕਤੀਗਤ ਦੂਰੀ ਬਣਾ ਕੇ ਰੱਖਦੇ ਹੋਏ ਇਸ ਸਮਾਗਮ ਵਿੱਚ ਭਾਗ ਲਿਆ। ਇਸ ਮੌਕੇ ਵਿਦਿਆਰਥੀਆ ਨੇ ਕਵਿਤਾ ਉਚਾਰਨ ਅਤੇ ਗੀਤ ਗਾ ਕੇ ਇਨ੍ਹਾ ਮਹਾਨ ਸ਼ਖ਼ਸੀਅਤਾ ਨੂੰ ਯਾਦ ਕੀਤਾ। ਇਸ ਮੌਕੇ ਡਾ ਪਲਵਿੰਦਰ ਸਿੰਘ, ਪ੍ਰੋ. ਅਮਨਦੀਪ ਕੌਰ, ਡਾ. ਅਜੀਤਪਾਲ ਸਿੰਘ, ਪ੍ਰੋ. ਅਨੂ ਆਦਿ ਅਧਿਆਪਕ ਵੀ ਹਾਜ਼ਰ ਸਨ।