ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਵਿਖੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਆਈ.ਟੀ. ਵਿਭਾਗ ਵੱਲੋਂ ਇਕ ਵਿਸ਼ੇਸ਼ ਸਮਾਰੋਹ 550ਈਯਰ ਸੇਲੀਬ੍ਰੇਸ਼ਨ ਕਰਵਾਇਆ ਗਿਆ। ਇਸ ਸਮਾਗਮ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਵੱਖ-ਵੱਖ ਅੱਠ ਮੁਕਾਬਲਿਆਂ ਵਿੱਚ ਭਾਗ ਲਿਆ। ਸਮਾਗਮ ਵਿੱਚ ਗੁਰਬਾਣੀ ਕੰਠ, ਡਾਕੁਮੈਂਟਰੀ ਫਿਲਮ ਪ੍ਰੋਡਕਸ਼ਨ, ਕਵਿਤਾ ਉਚਾਰਨ, ਦਸਤਾਰ ਸਜਾਉਣ ਮੁਕਾਬਲੇ, ਫੋਟੋਗ੍ਰਾਫ਼ੀ, ਵੈੱਬ ਸਰਚ, ਕਵਿੱਜ਼ ਮੁਕਾਬਲੇ ਅਤੇ ਪੀ.ਪੀ.ਟੀ. ਪ੍ਰਦਰਸ਼ਨ ਆਦਿ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆਂ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਵਿਚਾਰਧਾਰਾ ਨਾਲ ਸੰਬੰਧਿਤ ਰਿਹਾ। ਵਿਭਾਗ ਦੇ ਮੁੱਖੀ ਡਾ. ਮਨੋਹਰ ਸਿੰਘ ਅਤੇ ਹੋਰਨਾਂ ਅਧਿਆਪਕਨ ਸਾਹਿਬਾਨ ਦੁਆਰਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਮੁੱਖ ਮਹਿਮਾਨ ਵਜੋਂ ਰਸਮੀ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਸਮਰਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਗੁਰੂ ਜੀ ਦੀਆਂ ਸਿੱਖਿਆਵਾਂ, ਬਾਣੀ ਨੂੰ ਆਪਣੇ ਜੀਵਨ ਵਿਚ ਧਾਰਨ ਦੀ ਸਿੱਖਿਆ ਦਿੱਤੀ ਤਾਂ ਜੋ ਅੱਜ ਦੀ ਨੋਜਵਾਨ ਪੀੜ੍ਹੀ ਸਾਦਗੀ ਨੂੰ ਆਪਣੇ ਜੀਵਨ ਵਿਚ ਅਪਣਾਵੇ। ਸਮਾਗਮ ਦੇ ਅਖੀਰ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਵਿਭਾਗ ਦੇ ਮੁੱਖੀ ਡਾ. ਮਨੋਹਰ ਸਿੰਘ ਅਤੇ ਅਧਿਆਪਕਾਂ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਵਧਾਈ ਦਿਤੀ । ਵਿਭਾਗ ਦੇ ਮੁਖੀ ਡਾ. ਮਨੋਹਰ ਸਿੰਘ ਨੇ ਸਮਾਰੋਹ ਦੇ ਮੁੱਖ ਮਹਿਮਾਨ ਡਾ. ਗੁਰਪਿੰਦਰ ਸਿੰਘ ਸਮਰਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਸਟੇਜ ਸੰਚਾਲਨ ਦਾ ਕਾਰਜ ਡਾ. ਦਲਜੀਤ ਕੌਰ ਅਤੇ ਪ੍ਰੋ. ਕਰਮਜੀਤ ਕੌਰ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ ਗਿਆ। ਇਸ ਮੌਕੇ ਪ੍ਰੋ. ਸੰਜੀਵ ਕੁਮਾਰ ਆਨੰਦ, ਡਾ. ਬਲਦੇਵ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਸੰਦੀਪ ਸਿੰਘ, ਪ੍ਰੋ. ਮਨਦੀਪ ਸਿੰਘ ਭਾਟੀਆ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਰਤਨਾਕਰ ਮਾਨ ਹਾਜ਼ਰ ਸਨ।