
ਲਾਇਲਪੁਰ ਖ਼ਾਲਸਾ ਕਾਲਜ ਦੇ ਗ੍ਰੀਵੈਂਸ ਰੀਡ੍ਰੈਸਲ ਸੈੱਲ, ਐਨ.ਐਸ.ਐਸ ਵਿਭਾਗ ਅਤੇ ਜੌਆਲੋਜੀ ਵਿਭਾਗ ਦੁਆਰਾ ਭਾਰਤ ਸਰਕਾਰ ਦੇ ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ ਦੁਆਰਾ ਚਲਾਏ ਜਾ ਰਹੇ ਪੋਸ਼ਣ ਪਖਵਾੜਾ ‘ਸਹੀ ਪੋਸ਼ਣ ਦੇਸ਼ ਰੋਸ਼ਨ’ ਪ੍ਰੋਗਰਾਮ ਤਹਿਤ ਦੋ ਰੋਜਾ ਸਮਾਗਮ ਤਹਿਤ ਪਹਿਲੇ ਦਿਨ ‘ਪੋਸ਼ਣ’ ਸਮੁੱਚਾ ਪੋਸ਼ਟਿਕ ਆਹਾਰ ਵਿਸ਼ੇ ’ਤੇ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਡਾ. ਰੀਮਾ ਢੀਂਗਰਾ, ਸੁਪ੍ਰਸਿੱਧ ਡਾਈਟੀਸ਼ੀਅਨ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਪ੍ਰੋਗਰਾਮ ਦੇ ਕਨਵੀਨਰ ਡਾ. ਗਗਨਦੀਪ ਕੌਰ ਨੇ ਮੁੱਖ ਵਕਤਾ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਪੌਸ਼ਟਿਕ ਆਹਾਰ ਮਨੁੱਖ ਦੀ ਮੁੱਖ ਜ਼ਰੂਰਤ ਹੈ। ਸਾਡੇ ਸਹੀ ਪੋਸ਼ਣ ਦੇ ਨਾਲ ਹੀ ਦੇਸ਼ ਦੀ ਸਿਹਤ ਚੰਗੀ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਪੋਸ਼ਟਿਕ ਆਹਾਰ ਨਾਲ ਹੀ ਸਰੀਰ ਨਰੋਆ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਗ੍ਰੀਵੈਸ ਰੀਡਰੈਸਲ ਸੈੱਲ ਦੇ ਕਨਵੀਨਰ ਪ੍ਰੋ. ਗਗਨਦੀਪ ਕੌਰ, ਐਨ.ਐਸ.ਐਸ. ਦੇ ਚੀਫ਼ ਕੋਆਰਡੀਨੇਟਰ ਡਾ. ਤਰਸੇਮ ਸਿੰਘ ਅਤੇ ਜੋਆਲੋਜੀ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਕੌਰ ਦੀ ਨਰੋਈ ਸੋਚ ਸਦਕਾ ਇਹ ਵੈਬੀਨਾਰ ਹੋਣਾ ਯਕੀਨੀ ਬਣਿਆ ਹੈ। ਉਨ੍ਹਾਂ ਵੈਬੀਨਾਰ ਵਿੱਚ ਭਾਗ ਲੈਣ ਵਾਲੇ ਸਮੂਹ ਪ੍ਰਤੀਭਾਗੀਆਂ ਨੂੰ ਇਸ ਵੈਬੀਨਾਰ ਤੋਂ ਭਰਪੂਰ ਲਾਭ ਲੈਣ ਲਈ ਕਿਹਾ। ਮੁੱਖ ਵਕਤਾ ਨੇ ਆਪਣੇ ਲੈਕਚਰ ਵਿੱਚ ਕਿਸ਼ੋਰਾਂ ਵਿੱਚ ਨਿਊਟ੍ਰੀਸ਼ਨ ਸੰਬੰਧੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਵਿੱਚ ਆਈਰਨ ਦੀ ਕਮੀਂ ਦੇ ਕਾਰਨਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਮਰਦਾਂ ਵਿੱਚ ਲੋੜੀਂਦੇ ਪੌਸ਼ਟਿਕ ਖੁਰਾਕੀ ਤੱਤ ਵੱਖ-ਵੱਖ ਹੁੰਦੇ ਹਨ। ਉਨ੍ਹਾਂ ਇਨਾਂ ਤੱਤਾਂ ਬਾਰੇ ਜਾਣਕਾਰੀ ਵੀ ਦਿੱਤੀ। ਵੈਬੀਨਾਰ ਦੇ ਅੰਤ ’ਤੇ ਪ੍ਰੋ. ਜਸਵਿੰਦਰ ਕੌਰ ਮੁਖੀ ਜੋਅਲੋਜੀ ਵਿਭਾਗ ਨੇ ਮੁੱਖ ਵਕਤਾ, ਪ੍ਰਿੰਸੀਪਲ ਡਾ. ਸਮਰਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵੈਬੀਨਾਰ ਵਿੱਚ ਡਾ. ਮਨੋਹਰ ਸਿੰਘ, ਡਾ. ਬਲਵਿੰਦਰ ਸਿੰਘ ਚਾਹਲ, ਡਾ. ਬਲਦੇਵ ਸਿੰਘ, ਡਾ. ਗੀਤਾਂਜਲੀ ਕੌਸ਼ਲ, ਡਾ. ਨਵਜੋਤ ਕੌਰ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਗੋਬਿੰਦ ਰਾਮ, ਪ੍ਰੋ. ਅਨੂ ਮੂਮ, ਆਦਿ ਹਾਜ਼ਰ ਸਨ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਡਾ. ਮਨਮੀਤ ਸੋਢੀ ਨੇ ਬਾਖੂਬੀ ਕੀਤਾ।