ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ “ਓਸਸੲਨਟiੳਲ ੋਲਿਸ ੲਣਟਰੳਚਟiੋਨ ੳਨਦ ੳਨੳਲੇਸਸਿ” ਵਿਸ਼ੇ ਉਪਰ ਹੈਂਡਸ ਆਨ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਡਾ. ਇੰਦਰਜੀਤ ਕੌਰ, ਛੋ-ਫੀ, ਡੀ.ਐਸ.ਟੀ. ਪ੍ਰੋਜੈਕਟ ਨੇ ਕਾਲਜ ਵੱਲੋਂ ਮੁੱਖ ਮਹਿਮਾਨ ਡਾ. ਗੁਰਪਿੰਦਰ ਸਿੰਘ ਸਮਰਾ, ਡਾ. ਅਰੁਣ ਦੇਵ ਸ਼ਰਮਾ, ਫੀ, ਡੀ.ਐਸ.ਟੀ. ਪ੍ਰੋਜੈਕਟ, ਅਧਿਆਪਕ ਸਾਹਿਬਾਨ, ਪ੍ਰਤੀਭਾਗੀਆਂ ਨੂੰ ਜੀ ਆਇਆ ਕਿਹਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਪ੍ਰੋਗਰਾਮ ਲਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਕਿਵੇਂ ਸਾਇੰਸ ਅਤੇ ਟੈਕਨੋਲੋਜੀ ਸਾਡੇ ਨਿੱਜੀ ਜੀਵਣ ਵਿੱਚ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਇੰਸ ਦੇ ਖੇਤਰ ਵਿੱਚ ਹੈਂਡਸ ਆਨ ਟ੍ਰੇਨਿੰਗ ਦਾ ਬਹੁਤ ਮੱਹਤਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੋਜ ਕਰ ਰਹੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦਾ ਲਾਭ ਉਠਾਉਣਾ ਚਾਹੀਦਾ ਹੈ। ਡਾ. ਅਰੁਣ ਦੇਵ ਸ਼ਰਮਾ, ਪੀ.ਆਈ, ਡੀ.ਐਸ.ਟੀ. ਪ੍ਰੋਜੈਕਟ ਨੇ ਪਾਈਥੋ ਕੈਮੀਕਲਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਹਰਬਲ ਪ੍ਰੋਡੈਕਟਸ ਜਿਵੇਂ ਕਿ ਤੁਲਸੀ, ਸਫੈਦੇ ਦਾ ਤੇਲ, ਲੈਮਨ ਗ੍ਰਾਸ ਤੇਲ ਆਦਿ ਦੇ ਸੇਵਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਉਹਨਾਂ ਦੱਸਿਆ ਕਿ ਕੋਵਿਡ-19 ਤੇ ਬਲੈਕ ਫੰਗਸ ਵਰਗੀਆਂ ਭਿਆਨਕ ਬਿਮਾਰੀਆਂ ਦੀ ਰੋਕਥਾਮ ਵਿੱਚ ਇਹਨਾਂ ਪ੍ਰੋਡੈਕਟਸ ਦਾ ਬਹੁਤ ਵੱਡਾ ਯੋਗਦਾਨ ਹੈ। ਧਸ਼ਠ-ਢੀਸ਼ਠ ਲੈਬ ਵਿੱਚ ਸਾਰੇ ਪ੍ਰਤੀਭਾਗੀਆਂ ਨੂੰ ਡਾ. ਨਰਵੀਰ ਸਿੰਘ ਤੇ ਡਾ. ਭੁਪਿੰਦਰਪਾਲ ਸਿੰਘ ਨੇ ਵੱਖਰੇ-ਵੱਖਰੇ ਇੰਸਟਰੂਮੈਂਟ ਨਾਲ ਪਰੈਕਟੀਕਲ ਸੈਸ਼ਨ ਕਰਵਾਏ। ਇਸ ਤੋਂ ਇਲਾਵਾ ਬਾਇਓਟੈਕਨਾਲੋਜੀ ਵਿਭਾਗ ਵਿੱਚ ਡਾ. ਅਰੁਣ ਦੇਵ ਸ਼ਰਮਾ ਨੇ ਤੇਲ ਨੂੰ ਕੱਢਣ ਦੀ ਵਿਧੀ ਬਾਰੇ ਜਾਣੂ ਕਰਵਾਇਆ ਤੇ ਇਸਦੀ ਮੱਹਤਤਾ ਬਾਰੇ ਦੱਸਿਆ। ਤੇਲ ਨੂੰ ਕੱਢਣ ਉਪਰੰਤ ਇਸਦੀ ਅਨਟਮਿਚਿਰੋਬiੳਲ ੳਚਟਵਿਟਿੇ ਦੇਖਣ ਲਈ ਡਾ. ਇੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਹੈਂਡਸ ਆਨ ਟ੍ਰੇਰਨਿੰਗ ਦਿੱਤੀ। ਕਾਲਜ ਦੇ ਐਮ.ਐਸਸੀ. ਬਾਇਓਟੈਕਨਾਲੋਜੀ ਦੇ ਪੁਰਾਣੇ ਵਿਦਿਆਰਥੀ ਸ੍ਰੀ ਸੂਰਜ ਅਗਨੀਸ਼ ਨੇ ਘੳਸ ਚਹਰੋਮੳਟੋਗਰੳਪਹੇ ੳਨੳਲੇਸਸਿ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾ. ਇੰਦਰਜੀਤ ਕੌਰ ਨੇ ਡੀ.ਐਸ.ਟੀ, ਸ਼ਓਓਧ ਘੋਵਟ. ੋਡ ੀਨਦiੳ, ਮੁੱਖ ਮਹਿਮਾਨ ਡਾ. ਗੁਰਪਿੰਦਰ ਸਿੰਘ ਸਮਰਾ ਤੇ ਡਾ. ਅਰੁਣ ਦੇਵ ਸ਼ਰਮਾ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਡਾ. ਨਰਵੀਰ, ਡਾ. ਭੁਪਿੰਦਰਪਾਲ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਹਰਸ਼ਰਨ ਸਿੰਘ, ਪ੍ਰੋ. ਗੋਬਿੰਦ ਰਾਮ ਵੀ ਹਾਜ਼ਰ ਸਨ।