ਜਲੰਧਰ : ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ
ਪ੍ਰਥਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ
ਵਿੱਲਖਣ ਪ੍ਰੋਗਰਾਮ 3 ਅਗਸਤ ਨੂੰ ਕਾਲਜ ਕੈਂਪਸ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦਾ
ਆਰੰਭ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਤੇ ਅਰਦਾਸ ਉਪਰੰਤ
ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਕੱਢੇ ਨਗਰ ਕੀਰਤਨ ਦੌਰਾਨ ਕਾਲਜ ਦੇ ਸਾਰੇ ਵਿਭਾਗਾਂ ਦੇ
ਪਾਰਕਾਂ ਵਿਚ ਬਿਰਖ ਤੇ ਪੌਦੇ ਲਗਾਏ ਗਏ। ਇਸ ਸਮਾਗਮ ਵਿਚ ਕਾਲਜ ਦੀ ਗਵਰਨਿੰਗ ਕੌਂਸਿਲ ਦੇ
ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਸ. ਜਸਪਾਲ ਸਿੰਘ ਵੜੈਚ ਸੰਯੁਕਤ ਸਕੱਤਰ ਗਵਰਨਿੰਗ ਕੌਂਸਿਲ, ਸ.
ਜਗਦੀਪ ਸਿੰਘ ਸ਼ੇਰਗਿੱਲ ਅਤੇ ਸ. ਰਮਨਜੀਤ ਸਿੰਘ ਮੈਂਬਰ ਗਵਰਨਿੰਗ ਕੌਂਸਿਲ ਨੇ ਪ੍ਰਿੰਸੀਪਲ ਡਾ.
ਗੁਰਪਿੰਦਰ ਸਿੰਘ ਸਮਰਾ, ਸਮੂਹ ਸਟਾਫ਼ੳਮਪ; ਤੇ ਵਿਦਿਆਰਥੀਆਂ ਨਾਲ ਸ਼ਿਰਕਤ ਕੀਤੀ। ਇਸ ਅਵਸਰ ਤੇ
ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨ ਨੇ ਪੰਜਾਂ ਪਿਆਰਿਆ ਦਾ ਫੁੱਲਾਂ ਦੇ ਹਾਰਾਂ ਨਾਲ
ਸਨਮਾਨ ਕੀਤਾ ਤੇ ਸਮੂਹ ਸਟਾਫ਼ੳਮਪ; ਤੇ ਵਿਦਿਆਰਥੀਆਂ ਨੇ ਸੰਗਤਾਂ ਉਪਰ ਫੁੱਲਾਂ ਦੀ ਵਰਖਾ ਕਰਕੇ
ਗੁਰੂ ਦੀਆਂ ਸੰਗਤਾਂ ਦਾ ਸਨਮਾਨ ਕੀਤਾ। ਸੰਸਥਾ ਦੇ ਮੁਖੀ ਪ੍ਰਿੰਸੀਪਲ ਡਾ. ਗੁਰਪਿੰਦਰ
ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਗਰ ਕੀਰਤਨ ਦੌਰਾਨ ਪੰਜਾਂ ਪਿਆਰਿਆ ਵਜੋਂ
ਸਾਡੇ ਆਪਣੇ ਅੰਮ੍ਰਿਤਧਾਰੀ ਸਟਾਫ਼ੳਮਪ; ਮੈਂਬਰਾਨ ਨੇ ਸੇਵਾ ਨਿਭਾਈ ਹੈ। ਉਨ੍ਹਾਂ ਅੱਗੇ
ਦਸਿਆ ਕਿ ਇਸ ਸ਼ਤਾਬਦੀ ਵਰ੍ਹੇ ਦੌਰਾਨ ਕਾਲਜ ਕੈਂਪਸ ਵਿਚ 550 ਬਿਰਖ ਜਾਂ ਪੌਦੇ ਲਗਾ ਕੇ ਗੁਰੂ
ਮਹਾਰਾਜ ਦਾ ਆਗਮਨ ਪੁਰਬ ਮਨਾਇਆ ਜਾਵੇਗਾ। ਡਾ. ਸਮਰਾ ਨੇ ਕਿਹਾ ਕਿ ਅਸੀਂ ਅਕਾਦਮਿਕ
ਖੇਤਰ ਵਿੱਚ ਵੀ ਇਸ ਇਤਿਹਾਸਿਕ ਅਵਸਰ ਤੇ ਗੁਰੂ ਜੀ ਦੇ ਤੇਰਾਂ ਤੇਰਾਂ ਦੇ ਬਚਨਾ ਤੋਂ ਪ੍ਰੇਰਨਾ ਲੈ
ਕੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਕੋਲੋਂ ਤੇਰਾਂ ਨਵੇਂ ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਲੈ ਰਹੇ
ਹਾਂ। ਉਨ੍ਹਾਂ ਅੱਗੇ ਦਸਿਆ ਕਿ ਸੈਸ਼ਨ 2019-20 ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਾਰੇ
ਸਾਲ ਮਹੀਨੇਵਾਰ ਵੱਖ-ਵੱਖ ਸਮਾਗਮ ਵੀ ਕਰਵਾ ਰਹੇ ਹਾਂ।