ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇੰਟਰ-ਜ਼ੋਨਲ ਯੁਵਕ ਮੇਲੇ ਦਾ ਸ਼ੁਭ ਆਰੰਭ ਬੜੇ ਜੋਸ਼ ਅਤੇ ਉਤਸ਼ਾਹ ਨਾਲ ਹੋਇਆ। ੧੬ ਤੋਂ ੧੯ ਨਵੰਬਰ ੨੦੧੯ ਤੱਕ ਚੱਲਣ ਵਾਲੇ ਇਸ ਇੰਟਰ-ਜ਼ੋਨਲ ਯੁਵਕ ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਸ. ਨਵਜੋਤ ਸਿੰਘ ਮਾਹਲ ਐਸ.ਐਸ.ਪੀ. ਜਲੰਧਰ ਪਹੁੰਚੇ, ਜਦਕਿ ਡਾ. ਗੀਤਾ ਹੁੰਦਲ, ਡਾਇਰੈਕਟਰ ਯੁਵਕ ਭਲਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪ੍ਰਧਾਨਗੀ ਕੀਤੀ। ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ ਗਵਰਨਿੰਗ ਕੌਂਸਲ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ। ਮੁੱਖ ਮਹਿਮਾਨ ਸ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਯੁਵਕ ਮੇਲੇ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਇੱਕ ਵਧੀਆ ਮੰਚ ਹਨ। ਇਹਨਾਂ ਯੁਵਕ ਮੇਲਿਆਂ ਦਾ ਵਿਦਿਆਰਥੀਆਂ ਦੀ ਸ਼ਖਸੀਅਤ ਦੇ ਵਿਕਾਸ ਵਿੱਚ ਵਿਸ਼ੇਸ਼ ਯੋਗਦਾਨ ਹੈ। ਇਨਾਂ ਮੇਲਿਆਂ ਰਾਹੀ ਵਿਦਿਆਰਥੀਆਂ ਵਿੱਚ ਮਿਲ ਕੇ ਕੰਮ ਕਰਨ ਦੀ ਭਾਵਨਾ ਨੂੰ ਬੜ੍ਹਾਵਾ ਮਿਲਦਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ-ਜ਼ੋਨਲ ਯੁਵਕ ਮੇਲਾ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਕਰਵਾਉਣਾ ਸਾਡੇ ਲਈ ਅਤਿ ਖੁਸ਼ੀ ਦਾ ਸਬੱਬ ਹੈ। ਉਨ੍ਹਾਂ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਇੰਟਰ-ਜ਼ੋਨਲ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਨਾਲ ਸੰਬੰਧਤਾ ਪ੍ਰਾਪਤ ੩੫ ਕਾਲਜ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਕਾਲਜਾਂ ਨੂੰ ਲੋੜੀਂਦੀ ਹਰ ਸੰਭਵ ਸਹਾਇਤਾ ਦਿੱਤੀ ਗਈ ਹੈ।

ਯੁਵਕ ਮੇਲੇ ਵਿੱਚ ਅੱਜ ਪੰਜਾਬ ਦਾ ਲੋਕਨਾਚ ਭੰਗੜਾ, ਗਰੁੱਪ ਸ਼ਬਦ/ਭਜਨ, ਗਰੁੱਪ ਸੌਂਗ ਇੰਡੀਅਨ, ਕਲਾਸੀਕਲ ਵੋਕਲ, ਕਲਾਸੀਕਲ ਵਾਦਨ ਪ੍ਰਕਸ਼ਨ, ਕਲਾਸੀਕਲ ਵਾਦਨ ਨਾਨ-ਪ੍ਰਕਸ਼ਨ, ਆਨ ਦੀ ਸਪਾਟ ਪੇਂਟਿੰਗ, ਫੋਟੋਗ੍ਰਾਫ਼ੀ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ, ਕਲੇਅ ਮਾਡਲਿੰਗ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ ਹੋਏ।

ਯੁਵਕ ਮੇਲੇ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:-

ਭੰਗੜਾ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਡੀ.ਏ.ਵੀ. ਕਾਲਜ ਜਲੰਧਰ ਤੀਜਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ।
ਗਰੁੱਪ ਸ਼ਬਦ/ਭਜਨ:- ਪਹਿਲਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਤੀਜਾ ਸਥਾਨ ਐਸ.ਐਸ.ਐਨ. ਕਾਲਜ ਦੀਨਾ ਨਗਰ।

ਗਰੁੱਪ ਸੌਂਗ ਇੰਡੀਅਨ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਡੀ.ਏ.ਵੀ. ਕਾਲਜ ਜਲੰਧਰ ਤੀਜਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ।
ਕਲਾਸੀਕਲ ਵੋਕਲ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਬੀ.ਬੀ.ਕੇ. ਡੀ.ਏ.ਵੀ. ਕਾਲਜ ਅੰਮ੍ਰਿਤਸਰ, ਤੀਜਾ ਸਥਾਨ ਡੀ.ਏ.ਵੀ. ਕਾਲਜ ਜਲੰਧਰ।


ਕਲਾਸੀਕਲ ਵਾਦਨ (ਪ੍ਰਕਸ਼ਨ):- ਪਹਿਲਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਤੀਜਾ ਸਥਾਨ ਐਸ.ਐਨ.ਕਾਲਜ ਬੰਗਾ।

ਕਲਾਸੀਕਲ ਵਾਦਨ (ਨਾਨ-ਪ੍ਰਕਸ਼ਨ):- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ ਅਤੇ ਐਸ.ਆਰ. ਗੌਰਮਿੰਟ ਕਾਲਜ ਅੰਮ੍ਰਿਤਸਰ ਤੀਜਾ ਸਥਾਨ ਐਚ.ਐਮ.ਵੀ. ਕਾਲਜ ਜਲੰਧਰ।

ਆਨ ਦੀ ਸਪੋਟ ਪੇਂਟਿੰਗ:- ਪਹਿਲਾ ਸਥਾਨ ਐਚ.ਐਮ.ਵੀ. ਜਲੰਧਰ, ਦੂਜਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ, ਤੀਜਾ ਸਥਾਨ ਐਸ.ਐਸ.ਐਮ. ਕਾਲਜ ਦੀਨਾ ਨਗਰ।
ਫੋਟੋਗ੍ਰਾਫ਼ੀ:- ਪਹਿਲਾ ਸਥਾਨ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਸੰਘਢੇਸੀਆਂ, ਦੂਜਾ ਸਥਾਨ ਨਵਾਬ ਜੱਸਾ ਸਿੰਘ ਗੌਰਮਿੰਗ ਕਾਲਜ ਕਪੂਰਥਲਾ ਤੀਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ ਜਲੰਧਰ।

ਕਾਰਟੂਨਿੰਗ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ ਤੀਜਾ ਸਥਾਨ ਐਚ.ਐਮ.ਵੀ. ਜਲੰਧਰ।
ਪੋਸਟਰ ਮੇਕਿੰਗ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਅਤੇ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ, ਦੂਜਾ ਸਥਾਨ ਐਚ.ਐਮ.ਵੀ. ਜਲੰਧਰ ਤੀਜਾ ਸਥਾਨ ਐਸ.ਐਸ.ਐਮ. ਕਾਲਜ ਦੀਨਾ ਨਗਰ।

ਕੋਲਾਜ:- ਪਹਿਲਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ, ਦੂਜਾ ਸਥਾਨ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵਿਮੈਨ ਕਪੂਰਥਲਾ ਤੀਜਾ ਸਥਾਨ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਜਲੰਧਰ।

ਕਲੇਅ ਮਾਡਲਿੰਗ:- ਪਹਿਲਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਦੂਜਾ ਸਥਾਨ ਨਵਾਬ ਜੱਸਾ ਸਿੰਘ ਸਰਕਾਰੀ ਕਾਲਜ ਕਪੂਰਥਲਾ ਤੀਜਾ ਸਥਾਨ ਖ਼ਾਲਸਾ ਕਾਲਜ ਬੰਗਾ।
ਇੰਸਟਾਲੇਸ਼ਨ:- ਪਹਿਲਾ ਸਥਾਨ ਖ਼ਾਲਸਾ ਕਾਲਜ ਬੰਗਾ, ਦੂਜਾ ਸਥਾਨ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਜਲੰਧਰ ਤੀਜਾ ਸਥਾਨ ਐਸ.ਐਨ. ਕਾਲਜ ਬੰਗਾ।

ਯੁਵਕ ਮੇਲੇ ਦੇ ਦੂਜੇ ਦਿਨ ਮਿਤੀ ੧੭.੧੧.੨੦੧੯ ਨੂੰ ਫੋਲਕ ਆਰਕੈਸਟਰਾ, ਮਿਮੀਕਰੀ, ਸਕਿੱਟ, ਵਨ ਐਕਟ ਪਲੇਅ (੧-੩), ਵੈਸਟਰਨ ਵੋਕਲ (ਸੋਲੋ), ਵੈਸਟਰਨ ਗਰੁੱਪ ਸੌਂਗ, ਐਲੋਕਿਊਸ਼ਨ, ਕਵਿਤਾ ਉਚਾਰਨ, ਡਿਬੇਟ, ਫੁਲਕਾਰੀ, ਰੰਗੋਲੀ ਦੇ ਮੁਕਾਬਲੇ ਹੋਣਗੇ।