ਜਲੰਧਰ : ਲਾਰਵਾ ਵਿਰੋਧੀ ਸੈਲ ਦੀਆਂ ਵੱਖ-ਵੱਖ ਟੀਮਾਂ ਜਿਨਾਂ ਵਿੱਚ ਪਵਨ ਕੁਮਾਰ, ਕੁਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਵਿਨੋਦ ਕੁਮਾਰ, ਜਸਵਿੰਦਰ ਸਿੰਘ, ਸਤਵੰਤ ਸਿੰਘ, ਸ਼ਕਤੀ ਗੋਪਾਲ, ਰਾਜਵਿੰਦਰ ਸਿੰਘ, ਕਮਲਦੀਪ , ਗੁਰਵਿੰਦਰ ਸਿੰਘ ਅਤੇ ਹਰਪ੍ਰੀਤ ਪਾਲਡ ਸ਼ਾਮਿਲ ਸਨ ਵਲੋਂ ਸ਼ਸ਼ੀ ਨਗਰ, ਸਰਬਵਤੀ ਵਿਹਾਰ, ਸੁਰਜੀਤ ਨਗਰ, ਗੁਰਦਵੇ ਨਗਰ, ਬੜਿੰਗ, ਭੀਮ ਨਗਰ, ਗੋਬਿੰਦ ਨਗਰ, ਮਕਸੂਦਾਂ, ਕ੍ਰਿਸ਼ਨਾ ਨਗਰ, ਸੂਰਜਗੰਜ਼, ਪੋਗਾਲ ਨਗਰ ਅਤੇ ਭਾਰਗੋ ਕੈਂਪ ਵਿਖੇ 583 ਘਰਾਂ ਦਾ ਦੌਰਾ ਕਰਕੇ 2440 ਲੋਕਾਂ ਨੂੰ ਕਵਰ ਕਰਕੇ 260 ਕੌਲਰਾਂ ਅਤੇ 947 ਫਾਲਤੂ ਕੰਟੇਨਰਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਟੀਮਾਂ ਵਲੋਂ ਸ਼ਸ਼ੀ ਨਗਰ, ਸਰਸਵਤੀ ਵਿਹਾਰ ਤੇ ਮਕਸੂਦਾਂ ਵਿੱਚ ਤਿੰਨ-ਤਿੰਨ ਅਤੇ ਸੂਰਜਗੰਜ਼ ਵਿਖੇ ਇਕ ਚਲਾਨ ਕੱਟਿਆ ਗਿਆ।ਇਸ ਮੌਕੇ ਟੀਮ ਵਲੋਂ ਲੋਕਾਂ ਨਾਲ ਰੂਬਰੂ ਹੁੰਦਿਆਂ ਦੱਸਿਆ ਗਿਆ ਕਿ ਮੱਛਰਾਂ ਵਲੋਂ ਡੇਂਗੂ ਦਾ ਲਾਰਵਾ ਕੂਲਰਾਂ ਅਤੇ ਪਾਣੀ ਇਕੱਤਰ ਕਰਨ ਵਾਲੇ ਟੈਂਕਾਂ ਅਤੇ ਟੁੱਟੀਆਂ ਚੀਜਾਂ ਜਿਥੇ ਪਾਣੀ ਖੜ੍ਹਾ ਹੋਵੇ ਵਿੱਚ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ, ਮਲੇਰੀਆ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਜਾਂਚ ਮੁਹਿੰਮ ਚਲਾਉਣ ਦਾ ਮੁੱਖ ਮੰਤਵ ਡੇਂਗੂ ਦਾ ਲਾਰਵਾ ਪੈਦਾ ਕਰਨ ਵਾਲੇ ਨਾਜ਼ੁਕ ਥਾਵਾਂ ਦਾ ਪਤਾ ਲਗਾ ਕੇ ਇਸ ਨੂੰ ਸ਼ੁਰੂ ਵਿੱਚ ਹੀ ਰੋਕਣਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਜਾਂਚ ਮੁਹਿੰਮ ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਚਲਾਈ ਜਾ ਰਹੀ ਹੈ ਜਿਸ ਦਾ ਇਕੋ ਇਕ ਉਦੇਸ਼ ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤਮੰਦ ਜਿੰਦਗੀ ਜਿਊਣ ਲਈ ਵਧੀਆ ਵਾਤਾਵਰਣ ਮੁਹੱਈਆ ਕਰਵਾਉਣਾ ਹੈ।