ਫਗਵਾੜਾ 31 ਅਕਤੂਬਰ (ਸ਼ਿਵ ਕੋੜਾ) ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ (ਸੀਟੂ) ਦੇ ਤਹਿਸੀਲ ਪ੍ਰਧਾਨ ਮਦਨ ਲਾਲ ਚੌਂਕੀਦਾਰ ਉੱਚਾ ਪਿੰਡ ਨੇ ਦੱਸਿਆ ਕਿ 4 ਨਵੰਬਰ ਦਿਨ ਬੁਧਵਾਰ ਨੂੰ ਇਕ ਵਿਸ਼ੇਸ਼ ਮੀਟਿੰਗ ਕਮੇਟੀ ਘਰ ਫਗਵਾੜਾ ਵਿਖੇ ਸਵੇਰੇ 10 ਵਜੇ ਬੁਲਾਈ ਗਈ ਹੈ। ਜਿਸ ਵਿਚ ਪੰਜਾਬ ਸਰਕਾਰ ਦੀ ਪਿੰਡਾਂ ਦੇ ਲੋੜਵੰਦ ਚੌਂਕੀਦਾਰਾ ਨੂੰ ਮਕਾਨ ਦੀ ਉਸਾਰੀ ਲਈ ਪਲਾਟ ਦੇਣ ਸਬੰਧੀ ਯੋਜਨਾ ਤਹਿਤ ਲੋੜਵੰਦ ਚੌਂਕੀਦਾਰਾਂ ਦੀ ਲਿਸਟ ਬਣਾ ਕੇ ਬੀ.ਡੀ.ਪੀ.ਓ. ਫਗਵਾੜਾ ਨੂੰ ਦਿੱਤੀ ਜਾਵੇਗੀ। ਉਹਨਾਂ ਬਲਾਕ ਫਗਵਾੜਾ ਦੇ ਸਮੂਹ ਚੌਂਕੀਦਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਮੀਟਿੰਗ ਵਿਚ ਜਰੂਰ ਪਹੁੰਚਣ ਤਾਂ ਜੋ ਸਰਕਾਰ ਦੀ ਇਸ ਯੋਜਨਾ ਦੇ ਲਾਭ ਤੋਂ ਕੋਈ ਲੋੜਵੰਦ ਵਾਂਝਾ ਨਾ ਰਹੇ। ਇਸ ਮੌਕੇ ਅਜੀਤ ਸਿੰਘ ਜਨਰਲ ਸਕੱਤਰ, ਕੁਲਦੀਪ ਕੁਮਾਰ ਸਕੱਤਰ, ਗੁਰਮੀਤ ਰਾਮ, ਪ੍ਰਕਾਸ਼ ਸਿੰਘ, ਸੁਰਿੰਦਰ ਕੁਮਾਰ ਚਹੇੜੂ, ਸਵਰਨਾ ਰਾਮ ਮਲਕਪੁਰ, ਮੱਖਣ ਨਰੂੜ, ਹਰਬੰਸ ਲਾਲ, ਮੋਹਨ ਲਾਲ, ਭਜਨਾ ਰਾਮ, ਪਾਲ ਸਿੰਘ, ਕੁਲਵਿੰਦਰ ਪਾਂਸ਼ਟਾ ਆਦਿ ਹਾਜਰ ਸਨ।