Maharaja Ranjit Singh statue vandalised Lahore 2

19ਵੀਂ ਸਦੀ ਦੀ ਅਜ਼ੀਮ ਸਿੱਖ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਵਿਖ਼ੇ ਲੱਗੇ ਕਾਂਸੇ ਦੇ ਬੁੱਤ ਨੂੰ ਇਕ ਵਾਰ ਫ਼ਿਰ ਤੋੜਿਆ ਗਿਆ ਹੈ। ਇਹ ਤੀਜੀ ਵਾਰ ਹੈ ਕਿ ਇਸ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ।ਇਹ ਕਾਰਾ ਤਹਿਰੀਕ-ਏ-ਲਬਾਇਕ ਪਾਕਿਸਤਾਨ (ਟੀ.ਐਲ.ਪੀ.) ਦੇ ਇਕ ਮੈਂਬਰ ਵੱਲੋਂ ਲਾਹੌਰ ਦੇ ਕਿਲੇ ਅੰਦਰ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਦੋ ਵਾਰ ਟੀ.ਐਲ.ਪੀ.ਦੇ ਵਰਕਰਾਂ ਵੱਲੋਂ ਹੀ ਇਸ ਬੁੱਤ ਨੂੰ ਨੁਕਸਾਨ ਪੁਚਾਇਆ ਜਾ ਚ ੁੱਕਾ ਹੈ।9 ਫੁੱਟ ਉੱਚੇ ਕਾਂਸੇ ਦੇ ਇਸ ਬੁੱਤ ਰਾਹੀਂ ਮਹਾਰਾਜ ਰਣਜੀਤ ਸਿੰਘ ਨੂੰ ਆਪਣੀ ਸਿੱਖ ਵੇਸ਼ਭੂਸ਼ਾ ਵਿੱਚ ਘੋੜੇ ’ਤੇ ਸਵਾਰ ਦਰਸਾਇਆ ਗਿਆ ਹੈ ਅਤੇ ਉਨ੍ਹਾਂ ਦੇ ਇਕ ਹੱਥ ਵਿੱਚ ਤਲਵਾਰ ਹੈ।ਟਵਿੱਟਰ ’ਤੇ ਇਸ ਸੰਬੰਧੀ ਸਾਂਝੇ ਕੀਤੇ ਗਏ ਇਕ ਵੀਡੀਓ ਵਿੱਚ ਇਕ ਵਿਅਕਤੀ ਬੁੱਤ ਦੇ ਦੁਆਲੇ ਰੇÇਲੰਗ ਨੂੰ ਪਾਰ ਕਰਦਾ ਹੋਇਆ ਬੁੱਤ ਕੋਲ ਪਹੁੰਚਦਾ ਅਤੇ ਫ਼ਿਰ ਧੱਕਾ ਦੇ ਕੇ ਬੁੱਤ ਦਾ ਘੋੜੇ ਤੋਂ ਉੱਪਰਲਾ ਹਿੱਸਾ ਜ਼ੋਰ ਨਾਲ ਹੇਠਾਂ ਸੁੱਟਦਾ ਨਜ਼ਰ ਆਉਂਦਾ ਹੈ ਅਤੇ ਆਪ ਵੀ ਨਾਲ ਹੀ ਡਿੱਗ ਜਾਂਦਾ ਹੈ। ਉਹ ਫ਼ਿਰ ਉੱਠਦਾ ਹੈ ਅਤੇ ਫ਼ਿਰ ਬੁੱਤ ਨੂੰ ਇਕ ਹੋਰ ਧੱਕਾ ਦਿੰਦਾ ਹੈ ਜਿਸ ਨਾਲ ਇਕ ਹੋਰ ਹਿੱਸਾ ਨੁਕਸਾਨਿਆ ਜਾਂਦਾ ਹੈ।ਰਿਜ਼ਵਾਨ ਨੂੰ ਕਾਬੂ ਕਰ ਕੇ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਉਹ ਹਿਰਾਸਤ ਵਿੱਚ ਹੈ।ਮਾਈ ਜਿੰਦਾਂ ਹਵੇਲੀ ਲਾਹੌਰ ਵਿਖ਼ੇ ਜੂਨ 1920 ਵਿੱਚ ਸਥਾਪਤ ਕੀਤੇ ਗਏ ਇਯ ਬੁੱਤ ਨੂੰ ਅਗਸਤ 2019 ਵਿੱਚ ਇਸਲਾਮਿਕ ਕੱਟੜਪੰਥੀਆਂ ਵੱਲੋਂ ਨੁਕਸਾਨ ਪੁਚਾਇਆ ਗਿਆ ਸੀ ਜਿਸ ਮਗਰੋਂ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਪਿਛਲੇ ਸਾਲ ਦਸੰਬਰ ਵਿੱਚ ਦੁਹਰਾਈ ਗਈ।

ਦਸੰਬਰ 2020 ਵਾਲੀ ਘਟਨਾ ਵਿੱਚ ਬੁੱਤ ਨੂੰ ਨੁਕਸਾਨ ਪੁਚਾਉਣ ਵਾਲਾ 19 ਸਾਲਾਂ ਤੋਂ ਵੀ ਘੱਟ ਉਮਰ ਦਾ ਇਕ ਜਵਾਨ ਸੀ ਅਤੇ ਫ਼ੜੇ ਜਾਣ ਮਗਰੋਂ ਉਸਨੇ ਪੁਲਿਸ ਨੂੰ ਕਿਹਾ ਸੀ ਕਿ ਇਕ ਸਿੱਖ ਮਹਾਰਾਜਾ ਦਾ ਬੁੱਤ ਵੇਖ਼ ਕੇ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਸੀ ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ।ਰਿਜ਼ਵਾਨ ਨਾਂਅ ਦੇ ਇਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੁੱਤ ਕੋਲ ਪੁੱਜਦਿਆਂ ਉਸਨੇ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਕੁਝ ਆਖ਼ਿਆ ਅਤੇ ਬੁੱਤ ਨੂੰ ਧੱਕਾ ਦੇ ਦਿੱਤਾ।ਦਸੰਬਰ 2020 ਦੀ ਉਕਤ ਘਟਨਾ ਤੋਂ ਬਾਅਦ ਅਧਿਕਾਰੀਆਂਨੇ ਉਸ ਪਾਸੇ ਦਾ ਲਾਂਘਾ ਬੰਦ ਕਰ ਦਿੱਤਾ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਾ ਹੋਇਆ ਹੈ ਪਰ ਇਸ ਦੇ ਬਾਵਜੂਦ ਮੰਗਲਵਾਰ ਦੀ ਘਟਨਾ ਸਾਹਮਣੇ ਆਈ ਹੈ।ਇਸ ਘਟਨਾ ’ਤੇ ਟਿੱਪਣੀ ਕਰਦਿਆਂ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫ਼ਵਾਦ ਚੌਧਰੀ ਨੇ ਟਵਿੱਟਰ ’ਤੇ ਲਿਖ਼ੇ ਸੁਨੇਹੇ ਵਿੱਚ ਕਿਹਾ ਹੈ ਕਿ ਇਹ ਸ਼ਰਮ ਦੀ ਗੱਲ ਹੈ ਕਿ ਕੁਝ ਅਨਪੜ੍ਹ ਗਵਾਰ ਲੋਕ ਪਾਕਿਸਤਾਨ ਦਾ ਅਕਸ ਵਿਸ਼ਵ ਵਿੱਚ ਖ਼ਰਾਬ ਕਰ ਰਹੇ ਹਨ।