ਫਗਵਾੜਾ, 4 ਜਨਵਰੀ 2021 (ਸ਼ਿਵ ਕੋੜਾ) ਜਾਣਕਾਰੀ ਅਨੁਸਾਰ ਸਥਾਨਕ ਦੁਸਾਝਾਂ ਰੋਡ ਫਗਵਾੜਾ ਵਿਖੇ ਆਜ਼ਾਦ ਰੰਗ ਮੰਚ ‘ਨਾਟ ਕਲਾ ਭਵਨ’ ਵਿੱਚ ਨਾਟਕ ਕੁਝ ਗੱਲਾਂ ਦੀ ਸਫਲ ਪੇਸ਼ਕਾਰੀ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਵਜੋ ਪਹੁੰਚੇ ਸ੍ਰੀਮਤੀ ਮੰਜੂ ਸ਼ਰਮਾ ਡਾਇਰੈਕਟਰ ਸੇਟ ਸੋਲਜਰ ਕਾਲਜ ਹਦੀਆਬਾਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨਾਂ ਆਪਣੇ ਭਾਸ਼ਨ ਵਿੱਚ ਬੋਲਦਿਆਂ ਕਿਹਾ ਕਿ ਇਹ ਨਾਟਕ ਜਿਥੇ ਕਿਸਾਨੀ ਸੰਘਰਸ਼ ਦੀ ਤਰਜਮਾਨੀ ਕਰਦਾ ਹੈ, ਉਥੇ ਇਸ ਨਾਟਕ ਵਿਚੋਂ ਇਹ ਵੀ ਸਾਫ ਸਾਹਮਣੇ ਆਉਦਾ ਹੈ ਖੁਦਕੁਸ਼ੀ ਹੀ ਹਰ ਮਸਲੇ ਦਾ ਹੱਲ ਨਹੀ ਹੁੰਦੀ।ਕਿਰਸਾਨੀ ਦੇ ਨਾਲ ਨਾਲ ਕੋਈ ਨੌਕਰੀ ਕਰਕੇ ,ਜਾ ਪਰਦੇਸੀ ਰਹਿ ਕੇ ਵੀ ਆਪਣੇ ਦੇਸ਼ ਤੇ ਆਪਣੇ ਪਰਿਵਾਰ ਦੀ ਤਕਦੀਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਵਿਸ਼ੇਸ਼ ਤੋਰ ਤੇ ਪਹੁੰਚੇ ਸੰਧੂ ਵਰਿਆਣਵੀ, ਲਸ਼ਕਰ ਸਿੰਘ ,ਸ੍ਰੀ ਮੱਖਣ ਰੱਤੂ , ਮਨੋਜ ਫਗਵਾੜਵੀ ,ਸੁਖਦੇੜ ਸਿੰਘ ਗੰਡਮ ਸਟੇਜ ਸੰਚਾਲਨ ਟੀਮ ਇੰਚਾਰਜ ਬੀਬਾ ਕੁਲਵੰਤ ਜੀ ਨੇ ਬਾਖੂਬੀ ਕੀਤਾ। ਸ੍ਰੀ ਇੰਦਰਜੀਤ ਪਾਲ ਜੀ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਵਿਸ਼ੇਸ਼ ਸੰਗੀਤ ਧੁਨੀਆਂ ਤੇ ਵਿਸ਼ੇਸ਼ ਰੋਸ਼ਨੀਆਂ ਨਾਲ ਤਿਆਰ ਕੀਤੇ ਇਸ ਨਾਟਕ ਨੂੰ ਵੀਹ ਦਿਨਾਂ ਦੀ ਵਰਕਸ਼ਾਪ ਲਾ ਕੇ ਤਿਆਰ ਕੀਤਾ ਗਿਆ ਹੈ ।ਉਨਾਂ ਆਏੇ ਹੋਏ ਸਾਰੇ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ। ਸੁਰੀਲੇ ਗੀਤਾਂ ਦੀ ਆਵਾਜ ਸੁਖਵੰਤ ਰਾਏ ਨੇ ਦਿੱਤੀ ਪਿੱਠ ਭੂਮੀ ਸੰਗੀਤ ਗਗਨਦੀਪ ਸ਼ਰਮਾ ਵਲੋਂ ਦਿੱਤਾ ਗਿਆ ਰਣਜੀਤ ਬਾਂਸਲ ਵਲੋਂ ਸਾਰੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ ,ਜਿਨਾਂ ਵਿਚ ਸੁਖਵੰਤ ਰਾਏ, ਪਾਇਲ ਜੈਨ, ਰਮਨਦੀਪ ,ਪ੍ਰਭਦੀਪ ਸੰਧੂ ,ਬਬੀਤਾ ਧਲੇਤਾ,ਰੇਨੂੰ ਬਾਸ਼ਲ, ,ਬਲਵਿੰਦਰਪ੍ਰੀਤ, ਸਾਹਿਲ, ਨਿਰਮਲ ਗੁੜਾ , ਦੇਵ ਵਿਰਕ , ਸ਼ਿਵ ਸ਼ਰਮਾ, ਸਤ ਪ੍ਰਕਾਸ਼ ਸਿੰਘ ਸੱਗੂ ਸ਼ਾਮਿਲ ਸਨ ਇਸ ਨਾਟਕ ਨੂੰ ਵੇਖਣ ਲਈ ਦੂਰੋ ਨੇੜਿੳਂ ਬਹੁਤ ਸਾਰੇ ਨਾਟਕ ਪ੍ਰੇਮੀ ਪਹੁੰਚੇ।