
ਜਲੰਧਰ 6 ਫਰਵਰੀ———ਭਾਜਪਾ ਪੰਜਾਬ ਵਿੱਚ ਭਾਈਚਾਰਕ ਸਾਂਝ, ਵਿਕਾਸ, ਸੁਰੱਖਿਆ, ਨਸ਼ਾ ਮੁਕਤ ਪੰਜਾਬ, ਮਾਫੀਆ ਦਾ ਖ਼ਾਤਮਾ ਅਤੇ ਉਦੋਗਿਕ ਵਿਕਾਸ ਆਦਿ ਸਮੇਤ ਕਈ ਸੰਕਲਪਾਂ ਨੂੰ ਲੈ ਕੇ ਚੋਣ ਲੜ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਆਲਮ ਵਿਜੇ ਮੱਕੜ ਨੇ ਬੀਤੇ ਦਿਨ ਜਲੰਧਰ ਕੈਂਟ ਵਿਖੇ ਆਪਣੇ ਪਿਤਾ ਸ. ਸਰਬਜੀਤ ਸਿੰਘ ਮੱਕੜ ਜੋ ਕਿ ਭਾਜਪਾ ਦੇ ਉਮੀਦਵਾਰ ਵਜੋਂ ਇੱਥੋਂ ਚੋਣ ਲੜ ਰਹੇ ਹਨ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਦੌਰਾਨ ਕੀਤਾ। ਸ਼੍ਰੀ ਆਲਮ ਵਿਜੇ ਮੱਕੜ ਨੇ ਦੱਸਿਆ ਕਿ ਇਸ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵਿਧਾਇਕ ਪਿਛਲੇ 10 ਸਾਲਾਂ ਤੋਂ ਵਿਧਾਇਕ ਬਣਦੇ ਆ ਰਹੇ ਹਨ ਪਰ ਉਹਨਾਂ ਨੇ ਇਸ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹ ਹਲਕਾ ਜਿੱਥੇ ਵਿਕਾਸ ਪੱਖੋਂ ਬਹੁਤ ਪੱਛੜ ਗਿਆ ਹੈ ਉੱਥੇ ਉਸਦੇ ਨਾਲ ਹੀ ਇਸ ਹਲਕੇ ਦੇ ਲੋਕ ਆਪਣੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਰਹਿ ਗਏ ਹਨ। ਉਹਨਾਂ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਵੱਲੋਂ ਭਾਜਪਾ ਨੂੰ ਮਿਲ ਰਹੇ ਸਹਿਯੋਗ ਕਾਰਨ ਜੇਕਰ ਸੂਬੇ ਵਿੱਚ ਭਾਜਪਾ ਸੱਤ੍ਹਾ ਵਿੱਚ ਆਉਂਦੀ ਹੈ ਤਾਂ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੀ ਤਸਵੀਰ ਕੁਝ ਹੋਰ ਹੀ ਹੋਵੇਗੀ ਅਤੇ ਇਸ ਹਲਕੇ ਦੇ ਚਹੁੰ ਮੁਖੀ ਵਿਕਾਸ ਵਲ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਵੇਗਾ। ਉਹਨਾਂ ਵਲੋਂ ਭਾਜਪਾ ਦੇ ਹੱਕ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਨੂੰ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨਾਲ ਜੁੜ ਰਹੇ ਹਨ ਅਤੇ ਇਸ ਹਲਕੇ ਦੇ ਲੋਕ ਇਸ ਹਲਕੇ ਵਿੱਚ ਬਦਲਾਵ ਚਾਹੁੰਦੇ ਹਨ ਅਤੇ ਉਹਨਾਂ ਨੇ ਸ. ਸਰਬਜੀਤ ਸਿੰਘ ਮੱਕੜ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਆਪਣਾ ਮਨ ਬਨਾਇਆ ਹੋਇਆ ਹੈ। ਉਹਨਾਂ ਇਸ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕੀਮਤੀ ਵੋਟਾਂ ਭਾਜਪਾ ਨੂੰ ਪਾਾਉਣ। ਇਸ ਮੌਕੇ ਤੇ ਉਹਨਾਂ ਦੇਨਾਲ ਸ਼ ਅਸ਼ਵਨੀ ਗਰਗ, ਪ੍ਰੀਤ ਸ਼ੁਕਲਾ, ਓਮ ਪ੍ਰਕਾਸ਼ ਮੱਕੜ, , ਬਾਂਸਲ, ਗੋਇਲ ਆਦਿ ਸਨ।