ਫਗਵਾੜਾ 19 ਅਗਸਤ (ਸ਼ਿਵ ਕੋੜਾ) ਲਾਇਨਜ ਇੰਟਰਨੈਸ਼ਨਲ 321-ਡੀ ਦੇ ਰਿਜਨ ਚੇਅਰਮੈਨ ਗੁਰਦੀਪ ਸਿੰਘ ਕੰਗ ਨੇ ਅੱਜ ਇਕ ਲੋੜਵੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਲਈ ਕੰਬਲ, ਸੂਟ ਸਮੇਤ ਹੋਰ ਘਰੇਲੂ ਸਮਾਨ ਦਿੱਤਾ ਅਤੇ ਨਾਲ ਹੀ ਬਤੌਰ ਸ਼ਗਨ ਗਿਆਰਾਂ ਹਜਾਰ ਰੁਪਏ ਦੀ ਆਰਥਕ ਮੱਦਦ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਨਜਦੀਕੀ ਪਿੰਡ ਕੁਲਥਮ ਦੇ ਇਸ ਪਰਿਵਾਰ ਦੀ ਆਰਥਕ ਹਾਲਤ ਜਿਆਦਾ ਚੰਗੀ ਨਹੀਂ ਹੈ। ਇਸ ਲਈ ਉਹਨਾਂ ਪਰਿਵਾਰ ਦੀ ਮੱਦਦ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੈ। ਇੱਥੇ ਜਿਕਰਯੋਗ ਹੈ ਕਿ ਗੁਰਦੀਪ ਸਿੰਘ ਕੰਗ ਪਹਿਲਾਂ ਵੀ ਅਨੇਕਾਂ ਹੀ ਲੜਕੀਆਂ ਦੇ ਵਿਆਹ ਵਿਚ ਪਰਿਵਾਰ ਦਾ ਸਹਾਰਾ ਬਣਦੇ ਰਹੇ ਹਨ। ਉਹਨਾਂ ਵਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਕੰਗ ਨੇ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਉਹਨਾਂ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਮੱਦਦ ਲਈ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਹਰ ਲੋੜਵੰਦ ਦੀ ਸੰਭਵ ਮੱਦਦ ਕਰਨਾ ਉਹ ਆਪਣਾ ਫਰਜ਼ ਸਮਝਦੇ ਹਨ।