ਜਲੰਧਰ : ਕੋਰੋਨਾ ਕਾਲ ਦੇ ਸਮੇਂ ਜਿੱਥੇ ਆਕਸੀਜਨ ਦੀ ਘਾਟ ਨੂੰ ਪੂਰਾ ਕਰਦਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਆਕਸੀਜਨ ਕੰਸਨਟ੍ਰੇਟਰ ਮੁਹੱਈਆ ਕਰਵਾਏ ਉਥੇ ਹੀ ਦੋਨਾਂ ਏਰੀਆ ਦੇ ਲੋਕਾਂ ਨੂੰ ਹਸਪਤਾਲ ਦੀ ਪਹੁੰਚ ਦੂਰ ਹੋਣ ਕਰਕੇ ਐਂਬੂਲੈਂਸ ਦੀ ਘਾਟ ਮਹਿਸੂਸ ਹੋ ਰਹੀ ਸੀ
ਉਸ ਘਾਟ ਦੀ ਪੂਰਤੀ ਕਰਨ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸੰਤ ਸੀਚੇਵਾਲ ਨੂੰ ਕਾਰ ਸੇਵਾ ਦੇ ਸਮੇਂ ਦੌਰਾਨ ਦਾਨ ਵਿੱਚ ਦਿੱਤੇ ਸੋਨੇ ਨੂੰ ਵੇਚ ਕੇ ਲੋਕਾਂ ਨੂੰ ਐਂਬੂਲੈਂਸ ਮੁਹੱਈਆ ਕਰਵਾਈ ਜਾ ਰਹੀ ਹੈ ਜੋ 24 ਘੰਟੇ ਕੰਮ ਕਰੇਗੀ
ਐਂਬੂਲੈਂਸ ਨੂੰ ਫਰੀ ਲੋਕ ਸੇਵਾ ਲਈ ਮਿਤੀ 17 ਜੂਨ ਨੂੰ ਸ਼ਾਮ 4 ਵਜੇ ਪਿੰਡ ਸੀਚੇਵਾਲ ਤੋਂ ਸ਼ੁਰੂ ਕੀਤੀ ਜਾਵੇਗਾ ਜਿਸ ਦਾ ਰਸਮੀ ਉਦਘਾਟਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਇਲਾਕੇ ਦੇ ਮਹਾਂਪੁਰਸ਼ , ਜ਼ਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ,ਹਲਕੇ ਦੇ ਵਿਧਾਇਕ ਤੇ ਸਮੂਹ ਸਾਧ ਸੰਗਤ ਵੱਲੋਂ ਕੀਤਾ ਜਾਵੇਗਾ