ਜਲੰਧਰ :- ਲ਼ਾਇਲਪੁਰ ਖਲਾਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਧੀ ਜੀ ਦਾ ਸ਼ਹੀਦੀ ਦਿਵਸ ਬਹੁਤ
ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ, ਸਟਾਫ ਅਤੇ ਐਨ. ਐਸ. ਐਸ. ਵਲੰਟੀਅਰ ਨੇ
ਰਾਸ਼ਟਰਪਿਤਾ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਰੱਖਿਆ। ਇਸ ਦਿਹਾੜੇ ਦੇ ਮੁੱਖ ਮਕਸਦ ਉੱਤੇ ਚਾਨਣਾ
ਪਾਉਂਦਿਆ ਮੈਡਮ ਪ੍ਰਿੰਸੀਪਲ ਨੇ ਦੱਸਿਆਂ ਕਿ ਜਿਸ ਤਰ੍ਹਾਂ ਅਹਿੰਸਾ ਲਹਿਰ ਦੇ ਆਗੂ ਮਹਾਤਮਾ ਗਾਂਧੀ ਜੀ,
ਜਿਹਨਾਂ ਨੇ ਨਾ ਸਿਰਫ ਭਾਰਤ ਨੂੰ ਬਲਕਿ ਸਾਰੇ ਵਿਸ਼ਵ ਨੂੰ ਸੱਚ ਅਹਿੰਸਾ ਦੇ ਰਾਹ ਤੇ ਚੱਲਣ ਲਈ ਪ੍ਰੇਰਿਆ ਸੀ ਅਤੇ
ਸਮਾਜ ਨੂੰ ਨਫਰਤ ਨਹੀਂ ਬਲਕਿ ਪਿਆਰ ਨਾਲ ਸੁਧਾਰਨ ਦੀ ਗੱਲ ਕਹੀ ਸੀ, ਉਸੇ ਤਰ੍ਹਾਂ ਹੀ ਅੱਜ ਦਾ ਕਿਸਾਨ ਆਪਣੇ
ਹੱਕਾਂ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਰਾਹ ਵਿਚ ਆਈਆਂ ਔਕੜਾਂ ਦਾ ਬਹੁਤ ਡੱਟ ਕੇ ਸਾਹਮਣਾ ਕਰਦੇ
ਹੋਏ ਅੱਜ ਵੀ ਆਂਤਮਈ ਅਤੇ ਅਹਿੰਸਕ ਢੰਗ ਨਾਲ ਰੋਸ ਪ੍ਰਗਟ ਕਰ ਰਿਹਾ ਹੈ। ਕਿਸਾਨ ਵੀਰਾਂ ਨੂੰ ਵਿਸ਼ਵਾਸ ਹੈ ਕਿ
ਸਰਕਾਰ ਉਹਨਾਂ ਦੇ ਸਬਰ, ਸੰਤੋਖ ਤੇ ਮੰਜ਼ਰ ਨੂੰ ਦੇਖਦੇ ਹੋਏ ਉਹਨਾਂ ਵੱਲ ਧਿਆਨ ਦੇਵੇਗੀ ਅਤੇ ਕਿਰਸਾਨੀ
ਨਾਲ ਸੰਬੰਧਿਤ ਕਾਲੇ ਕਨੂੰਨ ਵਾਪਿਸ ਲਵੇਗੀ। ਅੰਤ ਵਿਚ ਮੈਡਮ ਪ੍ਰਿੰਸੀਪਲ ਨੇ ਐਨ. ਐਸ. ਅੇੈਸ. ਪ੍ਰੋਗਰਾਮ
ਅਫਸਰਾਂ ਮੈਡਮ ਮਨੀਤਾ , ਮੈਡਮ ਮਨਜੀਤ ਅਤੇ ਮੈਡਮ ਆਤਮਾ ਸਿੰਘ ਦੇ ਯਤਨਾਂ ਦੀ ਪ੍ਰਸੰਸਾ ਕੀਤੀ।