ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ  ਵਿਮਨ, ਜਲੰਧਰ ਵਿਚ ਆਰ ਸੀ.ਸੀ ਆਫ਼ ਰੋਟਰੀ ਕਲੱਬ ਦੇ ਸਹਿਯੋਗ ਨਾਲ ਕਿਸ਼ੋਰ
ਅਵਸਥਾ ਦੀਆਂ ਸਮੱਸਿਆਵਾਂ ਸੰਬੰੰਧੀ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਵਕਤਾ ਦੇ ਰੂਪ
ਵਿਚ ਡਾ. ਸ਼ੁਸ਼ਮਾ ਚਾਵਲਾ ਅਤੇ ਡਾ. ਹਰਨੀਤ ਕੌਰ ਨੇ ਸ਼ਿਰਕਤ ਕੀਤੀ। ਇਹਨਾਂ ਤੋਂ ਇਲਾਵਾ ਡਾ. ਐਸ. ਪੀ. ਗਰੋਵਰ
ਅਤੇ ਮਿਸਟਰ ਸੁਰਿੰਦਰ ਸੈਣੀ ਜੀ ਵਿਸ਼ੇਸ ਤੌਰ ਤੇ ਪਹੁੰਚੇ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਆਏ ਹੋਏ
ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਅੱਜ ਸਮਾਜ ਸੇਵੀ ਸੰਸਥਾਵਾਂ ਪਦਾਰਥਕ ਮੁੱਲਾਂ ਨਾਲ
ਸਮਝੋਤਾ ਨਾ ਕਰਕੇ ਸਮਾਜ ਪ੍ਰਤੀ ਜਿੰਮੇਵਾਰੀ ਨਿਭਾਅ ਰਹੀਆਂ ਹਨ ਜਿਨ੍ਹਾਂ ਵਿਚ ਰੋਟਰੀ ਕਲੱਬ ਸੰਸਥਾ ਵਿਸ਼ੇਸ਼
ਤੌਰ ਤੇ ਜਿਕਰਯੋਗ ਹੈ ਡਾ. ਸ਼ੁਸ਼ਮਾ ਚਾਵਲਾ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਵੱਖ ਵੱਖ ਤਰ੍ਹਾਂ
ਦੀ ਕੈਂਸਰ ਦੀ ਜਾਣਕਾਰੀ ਦਿੰਦੇ ਹੋਏ ਸਮੇਂ ਸਮੇਂ ਸਿਰ ਆਪਣਾ ਚੈੱਕਅਪ ਕਰਾਉਣ ਦੀ ਸਲਾਹ ਦਿੱਤੀ ਅਤੇ
ਨਾਲ ਹੀ ਇਹਨਾਂ ਦੇ ਲੱਛਣਾ ਤੋਂ ਜਾਣੂ ਕਰਵਾਇਆ ਤਾਂ ਜੋ ਸਮੇਂ ਰਹਿੰਦੇ ਹੀ ਇਸ ਦੀ ਰੋਕਥਾਮ ਕੀਤੀ ਜਾ
ਸਕੇ । ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜੀਵਨ ਸ਼ੈਲੀ ਖਾਣ-ਪੀਣ ਪ੍ਰਤੀ ਚੇਤੰਨ ਅਤੇ ਜਾਗਰੂਕ ਹੋਣ ਦੀ
ਸਲਾਹ ਦਿੱਤੀ ।ਇਸੇ ਦੇ ਨਾਲ ਹੀ ਡਾ. ਹਰਨੀਤ ਕੌਰ ਗਰੋਵਰ ਨੇ ਵਿਦਿਆਰਥਣਾਂ ਨੂੰ ਮਹਾਂਵਾਰੀ ਦੇ ਸੰਦਰਭ ਵਿਚ
ਮਿੱਥ ਅਤੇ ਤੱਥਾ ਬਾਰੇ ਦੱਸਦੇ ਹੋਏ ਸਵੱਛ ਜੀਵਨ ਸ਼ੈਲੀ ਦੇ ਮਹੱਤਵ ਤੇ ਚਾਨਣਾ ਪਾਇਆ। ਇਸ ਤੋਂ
ਇਲਾਵਾ ਉਹਨਾਂ ਨੇ ਸ਼ੂਗਰ ਰੋਗ, ਆਸਟਿਉਪੋਰੋਸਿਸ ਅਤੇ ਕੋਲੋਰੈਕਟਲ ਕੈਂਸਰ ਦੀ ਸਕਰੀਨਿੰਗ ਉੱਪਰ ਵੀ
ਵਿਸਥਾਰ ਸਾਹਿਤ ਚਰਚਾ ਕੀਤੀ । ਡਾ. ਐਸ.ਪੀ.ਐਸ ਗਰੋਵਰ ਨੇ ਜੀਵਨ ਵਿਚ ਜਿਥੇ ਕਸਰਤ ਦੀ ਮਹੱਤਤਾ ਬਾਰੇ
ਜਾਣਕਾਰੀ ਦਿੱਤੀ ਉਥੇ ਸ੍ਰੀ ਸੁਰਿੰਦਰ ਸੈਣੀ ਜੀ ਨੇ ਵਿਦਿਆਰਥਣਾਂ ਨੂੰ ਸਾਰੀ ਜਾਣਕਾਰੀ ਦੂਜਿਆ ਤੱਕ
ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਮੈਡਮ ਡਾ. ਨਵਜੋਤ ਨੇ ਮਹਿਮਾਨਾਂ ਦਾ ਸਪੂੰਰਨ ਜਾਣਕਾਰੀ
ਦੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਦਿਆਰਥਣਾਂ ਦੇ ਲਈ ਉਪਰੋਕਤ ਜਾਣਕਾਰੀ ਭਵਿੱਖ ਵਿਚ ਲਾਭਦਾਇਕ
ਸਿੱਧ ਹੋਵੇਗੀ।