ਜਲੰਧਰ: ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ
ਮਨਾਇਆ ਗਿਆ ਰਾਸ਼ਟਰੀ ਗਣਤੰਤਰ ਦਿਵਸ।
ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐਨ. ਐਸ.
ਐਸ. ਵਿਭਾਗ ਵੱਲੋਂ 73 ਵਾਂ ਗਣਤੰਤਰ ਦਿਵਸ ਮਨਾਇਆ
ਗਿਆ। ਪ੍ਰਿੰਸੀਪਲ ਡਾ. ਨਵਜੋਤ ਮੈਡਮ ਜੀ ਦੀ ਸਰਪ੍ਰਸਤੀ ਵਿਚ ਇਸ
ਦਿਨ ਨੁੰ ਮਨਾਉਂਦਿਆਂ ਐਨ. ਐੇਸ. ਐਸ. ਵਿਭਾਗ
ਵੱਲ਼ੋਂ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਤੇ ਫੇਸ
ਪੇਂਟਿੰਗ ਮੁਕਾਬਲੇ ਆਯੋਜਿਤ ਕੀਤੇ ਗਏ। ਇਹਨਾਂ
ਮੁਕਾਬਲਿਆਂ ਵਿਚ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ
ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਮੈਡਮ ਡਾ. ਨਵਜੋਤ ਜੀ ਨੇ ਜਿਥੇ
ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ ਉਥੇ
ਐਨ.ਐਸ.ਅੇਸ. ਵਿਭਾਗ ਦੇ ਇੰਚਾਰਜ਼ ਸਾਹਿਬਾ ਮੈਡਮ
ਮਨੀਤਾ, ਮੈਡਮ ਮਨਜੀਤ ਅਤੇ ਮੈਡਮ ਆਤਮਾ ਸਿੰਘ ਦੀ
ਅਜਿਹਾ ਮਹੱਤਵਪੂਰਨ ਦਿਵਸ ਮਨਾਉਣ ਲਈ ਕੀਤੇ ਕੰਮ ਦੀ
ਸ਼ਲਾਘਾ ਵੀ ਕੀਤੀ।