ਜਲੰਧਰ ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਕਾਲਜ ਹੋਸਟਲ ਦੇ ਆਖਰੀ
ਸਮੈਸਟਰ ਦੇ ਵਿਦਿਆਰਥਣਾਂ ਲਈ ਫੈਅਰ ਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ।
ਜਿਸ ਵਿਚ ਸਿਮਰਨ ਕੌਰ ਮਿਸ ਫੈਅਰਵੈਲ ਚੁਣੀ ਗਈ, ਫਸਟ ਰੱਨਰ ਅੱਪ ਆਯੂਸ਼ੀ
ਭਾਰਦਵਾਜ ਅਤੇ ਸੈਕਿੰਡ ਰੱਨਰ ਅੱਪ ਪ੍ਰਿਅੰਕਾ ਪਟਿਆਲ ਚੁਣੀ ਗਈ। ਇਸ ਤੋਂ
ਇਲਾਵਾ ਹੋਰ ਸਾਰੇ ਵਿਦਿਆਰਥੀਆਂ ਨੇ ਵੱਖੋਂ-ਵੱਖ ਦ੍ਰਿਸ਼ ਪੇਸ਼ ਕੀਤੇ ਜਿਵੇ ਕਿ
ਭੰਗੜਾ, ਗਿੱਧਾ, ਸੰਗੀਤ, ਸਕਿੱਟ ਆਦਿ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।
ਮੁੱਖ ਮਹਿਮਾਨ ਦੇ ਤੌਰ’ਤੇ ਪਹੁੰਚੇ ਡਾ. ਨਵਜੋਤ, ਪ੍ਰੋ. ਮਨਜਿੰਦਰ ਕੌਰ
ਸੁਪਰਡੈਂਟ ਸ. ਅਮਰਜੀਤ ਸਿੰਘ, ਹੋਸਟਲ ਵਾਰਡਨ ਮੈਡਮ ਸ਼ਸ਼ੀ ਸਰਮਾ ਅਤੇ ਹੋਰ
ਪਤਵੰਤੇ ਸੱਜਣਾ ਨੇ ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ
ਹੋਸਲਾ ਅਫਜ਼ਾਈ ਕੀਤੀ।