ਜਲੰਧਰ : ਲ਼ਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਵਿਚ ਆਪਣੀ ਗਾਇਕੀ ਰਾਹੀਂ ਧੀਆਂ ਦੇ ਹੱਕ ਵਿਚ ਅਵਾਜ਼
ਉਠਾੳੇਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਤੇਜੀ ਸੰਧੂ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ। ਉਹ ਅਜਿਹੇ
ਗਾਇਕ ਹਨ ਜੋ ਆਪਣੀ ਗਾਇਕੀ ਰਾਹੀਂ ਸਿਰਫ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਦੀ ਗੱਲ ਹੀ ਨਹੀਂ
ਕਰਦੇ ਸਗੋ ਉਸਨੂੰ ਸਹੇਜਣ ਦਾ ਕੰਮ ਵੀ ਕਰਦੇ ਨੇ।
ਇੰਡੀਅਨ ਕ੍ਰਿਕਟ ਟੀਮ ਦੇ ਬ੍ਰਾਂਡ ਅੰਬੇਸਟਰ ਰਹੇ ਸੰਧੂ ਸਿਰਫ ਸਾਫ ਸੁਥਰੀ ਗਾਇਕੀ ਨੂੰ ਹੀ ਉਤਸ਼ਾਹਿਤ
ਕਰਦੇ ਹਨ। ਕਾਲਜ ਵਿਚ ਉਹਨਾਂ ਨੇ ਆਪਣਾ ਨਵਾਂ ਗੀਤ “ਧੀ” ਰੀਲਿੀਜ਼ ਕੀਤਾ । ਬਹੁਤ ਹੀ ਭਾਵੁਕ ਉਸ ਗੀਤ ਵਿਚ ਇਕ
ਅਜਿਹੀ ਬੇਟੀ ਦੇ ਦਰਦ ਨੂੰ ਦਰਸਾਇਆ ਗਿਆ ਹੈ ਜੋ ਆਪਣੇ ਮਾਂ-ਬਾਪ ਤੋਂ ਆਪਣੇ ਵੀਰੇ ਵਾਂਗ ਹੀ ਲਾਡ
ਪਿਆਰ ਦੇ ਲਈ ਤਰਲੇ ਕਰਦੀ ਹੈ।ਧੀਆਂ ਨੂੰ ਕੁੱਖਾ ਵਿਚ ਮਾਰਨ ਵਾਲੇ ਲੋਕਾਂ ਲਈ ਇਹ ਗੀਤ ਬਹੁਤ ਵੱਡੀ ਫਟਕਾਰ
ਹੈ। ਤੇਜੀ ਸੰਧੂ ਦੇ ਨਾਲ ਇਸ ਗੀਤ ਦੀ ਵੀਡੀਓ ਵਿਚ ਕੰਮ ਕਰਨ ਵਾਲੇ ਕਲਾਕਾਰ ਹਰਪ੍ਰੀਤ ਰਿੰਪੀ, ਮਾਸਟਰ ਪੁਖਰਾਜ,
ਬੇਬੀ ਸਵਲੀਨ ਵੀ ਉਨ੍ਹਾਂ ਦੇ ਨਾਲ ਇਸ ਮੌਕੇ ਹਾਜ਼ਰ ਸਨ। ਵਿਦਿਆਰਥਣਾਂ ਨੂੰ ਸੰਬੌਧਨ ਕਰਦਿਆ ਤੇਜੀ
ਸੰਧੂ ਨੇ ਅਪੀਲ ਕੀਤੀ ਕਿ ਨੌਜਵਾਨ ਵਰਗ ਨੂੰ ਆਪਣੇ ਮਾਰਗ ਤੋਂ ਭਟਕਾ ਰਹੇ ਗਾਣੇ ਸੁਣਨ ਤੋਂ ਸੰਕੋਚ
ਕਰਨਾ ਚਾਹੀਦਾ ਹੈ ਤੇ ਹਮੇਸ਼ਾ ਉਹੀ ਗਾਣੇ ਸੁਣਨੇ ਚਾਹੀਦੇ ਹਨ ਜੋ ਪਰਿਵਾਰ ਨਾਲ ਬੈਠ ਕੇ ਸੁਣੇ ਜਾ
ਸਕਣ।ਪਿੰ੍ਰਸੀਪਲ ਡਾ. ਨਵਜੋਤ ਜੀ ਨੇ ਤੇਜੀ ਸੰਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਧੀਆਂ ਲਈ ਕੀਤਾ ਹਰ ਕੰਮ
ਪੁੰਨ ਦਾ ਕੰਮ ਹੁੰਦਾ ਹੈ ਤੇ ਤੁਸੀ ਇਹ ਗਾਣਾ ਧੀਆਂ ਨੂੰ ਸਮਰਪਿਤ ਕਰ ਪੁੰਨ ਦੇ ਭਾਗੀਦਾਰ ਬਣ ਗਏ।