ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਵਿੱਚ ਐਨ.ਐਨ.ਐਸ. ਵਿਭਾਗ ਤੇ ਰੈੱਡ ਰਿਬਨ ਸੋਸਾਇਟੀ ਦੇ
ਸਹਿਯੋਗ ਨਾਲ “ਕੈਂਸਰ ਜਾਗਰੂਕਤਾ”ਸੰਬੰਧੀ ਲੈਕਚਰ ਕਰਵਾੲiਆ ਗਿਆ। ਜਿਸ ਵਿਸ਼ੇਸ਼ ਤੌਰ ਤੇ ਡੀ.ਐਮ.
ਮੈਡੀਕਲ ਆਨਕੋਲੋਜੀ ਡਾ. ਬਰਹਨ ਵਾਨੀ ਨੇ ਸ਼ਿਰਕਤ ਕੀਤੀ। ਜਿਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ
ਡਾ. ਵਾਨੀ ਜੀ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਉਨ੍ਹਾਂ ਦੀ ਸਖਸ਼ੀਅਤ ਤੋਂ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਡਾ. ਵਾਨੀ ਸਮਾਜ ਸੇਵਾ ਲਈ ਵਚਨਬੱਧ ਹਨ ਅਤੇ ਹਫ਼ੳਮਪ;ਤੇ ਵਿੱਚ ਇੱਕ ਦਿਨ ਬਿਨ੍ਹਾਂ ਫ਼ੳਮਪ;ੀਸ ਲਏ
ਮਰੀਜ਼ਾਂ ਦਾ ਚੈੱਕਅਪ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਸਮਾਜ ਨੂੰ ਅਜਿਹੇ ਵਿਅਕਤੀਆਂ ਦੀ
ਜ਼ਰੂਰਤ ਹੈ ਜਿਹੜੇ ਕਿ ਨਿਸਵਾਰਥ ਭਾਵਨਾਂ ਨਾਲ ਸਮਾਜ ਦੀ ਸੇਵਾ ਕਰਨ। ਇਸ ਉਪਰੰਤ ਡਾ. ਵਾਨੀ ਨੇ ਆਪਣਾ
ਲੈਕਚਰ ਆਰੰਭ ਕਰਦਿਆਂ ਹੋਇਆਂ ਕੈਂਸਰ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਕੈਂਸਰ ਹੋਣ ਦੇ
ਕਾਰਨ, ਲੱਛਣਾਂ ਅਤੇ ਇਸ ਤੋਂ ਬਚਣ ਦੇ ਉਪਾਅ ਆਦਿ ਪੱਖਾਂ ਉਪਰ ਵਿਸਥਾਰ ਸਹਿਤ ਚਾਨਣਾਂ ਪਾਇਆ।
ਕੈਂਸਰ ਦੇ ਮੱਹਤਵਪੂਰਣ ਕਾਰਣਾਂ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਸ ਦਾ ਸਭ ਤੋਂ
ਵੱਡਾ ਕਾਰਨ ਸਾਡੀ ਖੁਰਾਕ ਤੇ ਇਸ ਦੇ ਨਾਲ-ਨਾਲ ਤੰਬਾਕੂ, ਅਲਕੋਹਲ, ਜੀਨਜ਼ ਅਤੇ ਪ੍ਰਦੂਸ਼ਿਤ ਵਾਤਾਵਰਣ ਹਨ।
ਕੈਂਸਰ ਦੇ ਲੱਛਣਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਥੁੱਕ ਰਾਹੀਂ ਖੁਨ
ਆਉਣਾ, ਸੋਜ਼ਸ ਹੋਣਾ, ਵਣਨ ਦਾ ਇੱਕ ਦਮ ਘੱਟਣਾ, ਜ਼ਖਮਾਂ ਦਾ ਜਲਦੀ ਨਾ ਸੁਕਣਾ ਆਦਿ ਕੈਂਸਰ ਦੇ
ਪ੍ਰਮੁੱਖ ਲੱਛਣ ਹਨ। ਜੇਕਰ ਇਨ੍ਹਾਂ ਲੱਛਣਾਂ ਵਿੱਚ ਚਾਰ ਤੋਂ ਛੇ ਹਫ਼ੳਮਪ;ਤਿਆਂ ਵਿੱਚ ਕੋਈ ਸੁਧਾਰ ਨਹੀਂ
ਹੁੰਦਾ ਤਾਂ ਸਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰੋਗ ਦੀ ਪਹਿਚਾਣ ਸੰਬੰਧੀ
ਵਰਤੀਆਂ ਜਾਂਦੀਆਂ ਵੱਖ-ਵੱਖ ਆਧੁਨਿਕ ਉਪਕਰਨਾਂ ਜਿਵੇਂ ਕਿ ਐਕਸ-ਰੇ, ਪੈੱਟ ਸਕੈਨ, ਟੋਮੋਗ੍ਰਾਫ਼ੳਮਪ;ੀ
ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਅਕਤੀਆਂ ਤੇ ਅਧਿਆਪਕਾਂ ਨੂੰ ਕੈਂਸਰ ਇਲਾਜ ਸੰਬੰਧੀ
ਜਾਣਕਾਰੀ ਦਿੰਦਿਆਂ ਕੀਮੋਗਰਾਫ਼ੳਮਪ;ੀ, ਸਰਜਰੀ, ਰੇਡੀਓ ਥੈਰੇਪੀ, ਜੀਨ ਥੈਰੇਪੀ ਆਦਿ ਬਾਰੇ ਦੱਸਿਆ।
ਇਸ ਤੋਂ ਇਲਾਵਾ ਔਰਤਾਂ ਵਿੱਚ ਗੰਭੀਰਰੂਪ ਵਿੱਚ ਫੈੱਲ ਰਹੇ ਛਾਤੀ ਸੰਬੰਧੀ ਕੈਂਸਰ, ਇਸ ਦੇ ਲੱਛਣ ਤੇ
ਰੋਕਥਾਮ ਦੇ ਉਪਾਅ ਬਾਰੇ ਗਿਆਨ ਮੁਹੱਈਆ ਕਰਵਾਇਆ। ਅੰਤ ਵਿੱਚ ਪ੍ਰਿੰਸੀਪਲ ਡਾ. ਨਵਜੋਤ ਜੀ ਨੇ
ਵਿਦਿਆਰਥੀਆਂ ਨੂੰ ਕੈਂਸਰ ਸੰਬੰਧੀ ਕੀਮਤੀ ਗਿਆਨ ਦੇਣ ਲਈ ਡਾ. ਵਾਨੀ ਜੀ ਦਾ ਧੰਨਵਾਦ ਕੀਤਾ।