ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਮੁਖੀ
ਕੁਲਦੀਪ ਕੌਰ ਦੇ ਨਿਰਦੇਸ਼ਾ ਹੇਠ “ਵਲਡ ਸਸਟੇਨੇਬਲ ਡਿਵੈਲਪਮੈਂਟ ਡੈਅ” ਦਾ ਆਯੋਜਨ ਕੀਤਾ
ਗਿਆ। ਇਸ ਮੌਕੇ ਵਿਭਾਗ ਦੀਆਂ ਵਿਦਿਆਰਥਣਾਂ ਨੇ ਕੱਪੜੇ ਤੋਂ ਨਵੀਆਂ ਵਸਤੂਆਂ
ਜਿਵੇ ਬੈਗ, ਪਾਊਚ ,ਐਪਰਨ, ਕੈਰੀ ਬੈਗ, ਜੈਕੇਟਸ, ਪੋਚੂ, ਕੁੜਤੇ, ਬੇਬੀ ਬੈਗ ਅਤੇ ਸ਼ੀਟਸ
ਆਦਿ ਵਸਤੂਆਂ ਤਿਆਰ ਕੀਤੀਆਂ। ਇਹ ਚੀਜ਼ਾ ਬੇਕਾਰ ਵਸਤੂਆਂ ਅਤੇ ਕੱਪੜੇ ਦੀ ਵਰਤੋਂ
ਕਰਕੇ ਨਵੇਂ ਰੂਪ ਵਿਚ ਤਿਆਰ ਕੀਤੀਆਂ ਗਈਆ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਨੇ
ਵਿਦਿਆਰਥਣਾਂ ਦੀ ਇਸ ਉਪਯੋਗੀ ਕਲਾਤਮਕ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡੀ
ਸੰਸਥਾ ਵਿਚ ਕਿਤਾਬੀ ਸਿੱਖਿਆ ਦੇ ਨਾਲ ਨਾਲ ਵਿਵਹਾਰਿਕ ਸਿੱਖਿਆ ਪ੍ਰਦਾਨ ਕਰਨ ਦੀ
ਭੂਮਿਕਾ ਨਿਭਾਉਂਦਿਆਂ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਨਿਖਾਰਣ ਅਤੇ ਉਹਨਾਂ
ਨੂੰ ਆਤਮ ਨਿਰਭਰ ਬਣਾਉਣ ਦੇ ਮੌਕੇ ਅਤੇ ਮੰਚ ਵੀ ਪ੍ਰਦਾਨ ਕੀਤੇ ਜਾਂਦੇ ਹਨ ਮੈਡਮ
ਨੇ ਵਿਭਾਗ ਦੀ ਮੂਖੀ ਮੈਡਮ ਕੁਲਦੀਪ ਕੌਰ ਅਤੇ ਵਿਭਾਗ ਦੇ ਬਾਕੀ ਲੈਕਚਾਰਾ ਮੈਡਮ
ਮਨਜੀਤ, ਮੈਡਮ ਸੰਦੀਪ , ਮੈਡਮ ਅੰਕਿੰਤਾ ਕਲਹਨ, ਮੈਡਮ ਮਨਵਿੰਦਰ ਅਤੇ ਮੈਡਮ
ਕ੍ਰਿਤਿਕਾ ਦੀ ਇਸ ਉਪਯੋਗੀ ਗਤੀਵਿਧੀ ਲਈ ਸ਼ਲਾਘਾ ਕੀਤੀ।